Connect with us

ਪੰਜਾਬੀ

UCPMA ਦੀਆਂ ਚੋਣਾਂ ‘ਚ ਪ੍ਰਧਾਨ ਦੇ ਅਹੁਦੇ ਲਈ ਹਰਸਿਮਰਜੀਤ ਸਿੰਘ ਲੱਕੀ ਹੋਣਗੇ ਉਮੀਦਵਾਰ

Published

on

Harsimarjit Singh Lucky will be the candidate for the post of President in the elections

ਲੁਧਿਆਣਾ : ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੀਆਂ ਹੋਣ ਵਾਲੀਆਂ ਚੋਣਾਂ ਲਈ ਸਮੁੱਚੇ ਸਾਈਕਲ ਭਾਈਚਾਰੇ ਨੇ ਹੱਥ ਮਿਲਾਇਆ ਅਤੇ ਸਰਬਸੰਮਤੀ ਨਾਲ ਲੱਕੀ ਐਕਸਪੋਰਟਸ ਦੇ ਸ. ਹਰਸਿਮਰਜੀਤ ਸਿੰਘ ਲੱਕੀ ਦਾ ਨਾਮ ਆਉਣ ਵਾਲੇ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਵਜੋਂ ਪ੍ਰਸਤਾਵਿਤ ਕੀਤਾ। ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਸਾਈਕਲ ਉਦਯੋਗ ਸੰਕਟ ਵਿੱਚ ਹੈ, ਇਸ ਲਈ ਇੱਕਜੁੱਟ ਹੋਣ ਦੀ ਲੋੜ ਹੈ।

ਸ਼੍ਰੀ ਜਤਿੰਦਰ ਮਿੱਤਲ ਨੇ ਕਿਹਾ ਕਿ ਸਾਈਕਲ ਉਦਯੋਗ ਦੇ ਵਿਕਾਸ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ। ਸ਼੍ਰੀ ਕੇ.ਕੇ. ਸੇਠ ਨੇ ਕਿਹਾ ਕਿ ਸਰਕਾਰ ਵੀ ਇੰਡਸਟਰੀ ਦੀ ਗੱਲ ਉਦੋਂ ਸੁਣਦੀ ਹੈ ਜਦੋਂ ਇਕਜੁੱਟ ਆਵਾਜ਼ ਉਨ੍ਹਾਂ ਤੱਕ ਪਹੁੰਚਦੀ ਹੈ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਲੰਬੇ ਸਮੇਂ ਤੋਂ ਅਜਿਹਾ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹੇਗੀ।.ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਉਦਯੋਗ ਲਈ ਇਹ ਇਕਜੁੱਟ ਹੋਣ ਅਤੇ ਵਧਣ ਦਾ ਇਹ ਸੁਨਹਿਰੀ ਮੌਕਾ ਹੈ ।

ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਸਥਾਪਨਾ 1967 ਵਿਚ ਕੀਤੀ ਗਈ ਸੀ ਅਤੇ ਸਰਕਾਰ ਬਜਟ ਦਾ ਖਰੜਾ ਤਿਆਰ ਕਰਨ ਸਮੇਂ ਯੂ.ਸੀ.ਪੀ.ਐਮ.ਏ. ਤੋਂ ਸੁਝਾਅ ਲੈਂਦੀ ਸੀ। ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਸਾਈਕਲ ਉਦਯੋਗ ਲੁਧਿਆਣਾ ਦੀ ਮਾਂ ਉਦਯੋਗ ਹੈ ਅਤੇ ਇੱਕਜੁਟਤਾ ਹੀ ਸਫਲਤਾ ਦਾ ਮਾਰਗ ਹੈ। ਹਰਸਿਮਰਨਜੀਤ ਸਿੰਘ ਲੱਕੀ ਨੇ ਓਹਨਾ ‘ਤੇ ਕੀਤੇ ਭਰੋਸੇ ਲਈ ਸਾਰਿਆਂ ਦਾ ਧੰਨਵਾਦ ਕੀਤਾ।

Facebook Comments

Trending