Connect with us

ਪੰਜਾਬ ਨਿਊਜ਼

CM ਮਾਨ ਨੇ ਪਟਿਆਲਾ ‘ਚ ਲਹਿਰਾਇਆ ਕੌਮੀ ਝੰਡਾ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

Published

on

CM Mann hoisted the national flag in Patiala, made big announcements for Punjabis

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ‘ਚ ਕੌਮੀ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਜ਼ਾਦੀ ਖ਼ਾਤਰ ਜਿਨ੍ਹਾਂ ਲੋਕਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਵੀ ਮਿਲੀ ਹੈ, ਉਨ੍ਹਾਂ ‘ਚ 80 ਫ਼ੀਸਦੀ ਪੰਜਾਬੀ ਸਨ। ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਵਾਇਆ ਅਤੇ ਅਸੀਂ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਜਾਣਦੇ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਲੈ ਦਿੱਤੀ ਪਰ ਸ਼ਹੀਦੇ ਆਜ਼ਮ ਭਗਤ ਸਿੰਘ ਵਰਗਿਆਂ ਨੂੰ ਇਸ ਗੱਲ ਦੀ ਚਿੰਤਾ ਵੀ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ‘ਚ ਜਾਵੇਗਾ। ਉਨ੍ਹਾਂ ਕਿਹਾ ਅੱਜ ਵੀ ਸਾਡੇ ਸੂਬੇ ‘ਚ ਅਨਪੜ੍ਹਤਾ, ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਤਾਂ ਇਹ ਆਜ਼ਾਦੀ ਬੇਹੱਦ ਮਹਿੰਗੀ ਪਈ ਹੈ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਵਾਲੀ ਰਾਤ ਕਹਿਰ ਦੀ ਰਾਤ ਸੀ, ਜਿਸ ਦੌਰਾਨ ਵੰਡ ਦੇ ਸਮੇਂ 10 ਲੱਖ ਤੋਂ ਜ਼ਿਆਦਾ ਬੰਦਾ ਮਰ ਗਿਆ, ਜਿਨ੍ਹਾਂ ‘ਚ ਸਾਡੇ ਬਜ਼ੁਰਗ ਸ਼ਾਮਲ ਸਨ। ਪੰਜਾਬ ਵੰਡਿਆ ਗਿਆ ਅਤੇ ਪੰਜਾਬ ਦੇ ਲੋਕ ਵੀ ਵੰਡੇ ਗਏ।

ਉਨ੍ਹਾਂ ਕਿਹਾ ਕਿ ਚਿੱਟੇ ਦੇ ਖ਼ਿਲਾਫ਼ ਸਾਰਾ ਤਾਣਾ-ਬਾਣਾ ਤਿਆਰ ਕਰ ਲਿਆ ਹੈ। ਹੁਣ ਅਸੀਂ ਬਹੁਤ ਵੱਡੀ ਪਲਾਨਿੰਗ ਨਾਲ ਤਿਆਰ ਹਾਂ ਅਤੇ ਲੋਕਾਂ ਸਾਹਮਣੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਜਿਹੜੇ ਚਿੱਟਾ ਖਾਂਦੇ ਹਨ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਜਾਵੇਗਾ। ਜਿਹੜੇ ਸਪਲਾਇਰ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਅਗਲੀ 15 ਅਗਸਤ ਤੋਂ ਪਹਿਲਾਂ ਪੰਜਾਬ ‘ਚ ਚਿੱਟੇ ਦਾ ਲੱਗਿਆ ਕਲੰਕ ਧੋਣ ‘ਚ ਕਾਮਯਾਬ ਹੋ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਅੱਜ 76 ਆਮ ਆਦਮੀ ਕਲੀਨਿਕ ਸਮਰਪਿਤ ਕਰ ਦਿੱਤੇ ਗਏ ਹਨ।

Facebook Comments

Trending