ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੋਡ, ਲੁਧਿਆਣਾ ਵਿੱਚ 77ਵਾਂ ਸੁਤੰਤਰ ਦਿਵਸ ਬੜੇ ਹੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਭਗਤੀ ਨਾਲ ਭਰਪੂਰ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸਕੂਲ ਦਾ ਵਾਤਾਵਰਣ ਦੇਸ਼ ਭਗਤੀ ਦੇ ਗੀਤਾ ਨਾਲ ਗੂੰਜ ਉਠਿਆ। ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਵਾਲੀ ਪੇਸ਼ਕਸ਼ ਦਿਖਾਈ ਜਿਸ ਦਾ ਸਾਰੇ ਮੌਜੂਦ ਅਧਿਆਪਕ ਅਤੇ ਵਿਦਿਆਰਥੀਆਂ ਤੇ ਬਹੁਤ ਡੂੰਘਾ ਪ੍ਰਭਾਵ ਪਿਆ।
ਚੌਥੀ ਅਤੇ ਪੰਜਵੀਂ ਜਮਾਤ ਦੁਆਰਾ ਪੇਸ਼ ਕੀਤੇ ਗਏ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਗਤੀਵਿਧੀਆਂ ਦੇਖ ਕੇ ਪੂਰਾ ਹਾਲ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਸਕੂਲ ਦੇ ਮੁੱਖ ਅਧਿਆਪਕ ਨੇ ਰਾਸ਼ਟਰੀ ਨਿਰਮਾਣ ਦੇ ਬਾਰੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪੇਸ਼ ਕੀਤੇ। ਇਸ ਅਵਸਰ ਤੇ ਫੈਂਸੀ ਡ੍ਰੈਸ ਪ੍ਹਤੀਯੋਗਤਾ ਵੀ ਕਰਵਾਈ ਗਈ ਜਿਸ ਵਿਚ ਕਿੱਡਰਗਾਰਟਨ ਦੇ ਵਿਦਿਆਰਥੀ ਭਗਤ ਸਿੰਘ, ਰਾਨੀ ਲਕਸ਼ਮੀ ਬਾਈ ,ਭਾਰਤ ਮਾਤਾ ਅਤੇ ਜਵਾਹਰ ਲਾਲ ਨਹਿਰੂ ਆਦਿ ਦੇ ਰੂਪ ਵਿੱਚ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ।