Connect with us

ਪੰਜਾਬੀ

ਆਰੀਆ ਕਾਲਜ ‘ਚ ਮਨਾਇਆ ਐਂਟੀ ਰੈਗਿੰਗ ਦਿਵਸ

Published

on

Anti Ragging Day was celebrated in Arya College

ਲੁਧਿਆਣਾ : ਆਰੀਆ ਕਾਲਜ, ਲੁਧਿਆਣਾ ਦੇ ਗਰਲਜ਼ ਸੈਕਸ਼ਨ ‘ਚ ਐਂਟੀ ਰੈਗਿੰਗ ਦਿਵਸ ਦੇ ਮੌਕੇ ’ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮਾਗਮ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਰੈਗਿੰਗ ਵਿਰੋਧੀ ਨੀਤੀਆਂ ਅਤੇ ਰੈਗਿੰਗ ਦੇ ਨਾਂ ’ਤੇ ਹੋ ਰਹੇ ਸ਼ੋਸ਼ਣ ਤੋਂ ਜਾਣੂ ਕਰਵਾਉਣਾ ਸੀ। ਇਸ ਤਹਿਤ ਕਾਮਰਸ ਵਿਭਾਗ ਦੀ ਪ੍ਰੋਫੈਸਰ ਸ੍ਰੀਮਤੀ ਪੂਜਾ ਗੌੜ ਨੇ ਆਪਣੇ ਲੈਕਚਰ ਰਾਹੀਂ ਵਿਦਿਆਰਥਣਾਂ ਨੂੰ ਰੈਗਿੰਗ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਵਿਦਿਆਰਥਣਾਂ ਨੇ ਐਂਟੀ ਰੈਗਿੰਗ ਚਾਰਟ ਬਣਾ ਕੇ ਅਤੇ ਸਹੁੰ ਚੁੱਕ ਕੇ ਆਪਣੀ ਸਰਗਰਮ ਭਾਗੀਦਾਰੀ ਦਿਖਾਈ। ਕਾਲਜ ਦੇ ਸਕੱਤਰ ਡਾ: ਐਸ.ਐਮ. ਸ਼ਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੈਗਿੰਗ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕਰਨਾ ਸਾਡਾ ਫਰਜ਼ ਹੈ। ਪਿ੍ੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਉਣ ਲਈ ਐਂਟੀ ਰੈਗਿੰਗ ਦਿਵਸ ਮਨਾਉਣਾ ਜ਼ਰੂਰੀ ਹੈ |

Facebook Comments

Trending