Connect with us

ਪੰਜਾਬੀ

ਪੀ.ਏ.ਯੂ. ਨੇ ਟਮਾਟਰਾਂ ਦੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਕੀਤੀ ਸੰਧੀ

Published

on

PAU Treaty for Commercialization of Tomato Hybrids
ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਮੱਧ ਪ੍ਰਦੇਸ਼ ਸਥਿਤ ਇੱਕ ਕੰਪਨੀ ਖਜੁਰਾਹੋ ਸੀਡਜ਼ ਪ੍ਰਾਈਵੇਟ ਲਿਮਿਟਡ, ਭੋਪਾਲ ਨਾਲ ਟਮਾਟਰਾਂ ਦੀਆਂ ਦੋ ਹਾਈਬ੍ਰਿਡ ਕਿਸਮਾਂ ਟੀ ਐੱਚ-1 ਅਤੇ ਪੀ ਟੀ ਐੱਚ-2 ਦੇ ਵਪਾਰੀਕਰਨ ਲਈ ਸੰਧੀ ਤੇ ਸਹੀ ਪਾਈ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀ ਨੀਕੇ ਨਵੀਨ ਸਾਹੂ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ |
ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡਾਂ ਦੀ ਭਾਰੀ ਮੰਗ ਹੈ | ਇਹ ਮੰਗ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਵਿੱਚ ਪਾਈ ਜਾਂਦੀ ਹੈ | ਪੀ.ਏ.ਯੂ. ਨੇ ਹੁਣ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਲਈ ਜੋ ਸਮਝੌਤੇ ਕੀਤੇ ਉਹ ਭਾਗੀਦਾਰੀ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਸਿੱਧ ਹੋਏ ਹਨ | ਉਹਨਾਂ ਇਹ ਵੀ ਦੱਸਿਆ ਕਿ ਅੱਜ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਹਾਈਬ੍ਰਿਡਾਂ ਲਈ 57 ਸਮਝੌਤੇ ਕੀਤੇ ਗਏ ਹਨ |
ਇਸ ਮੌਕੇ ਡਾ. ਜਿੰਦਲ ਨੇ ਦੱਸਿਆ ਕਿ ਟੀ ਐੱਚ-1 ਵਧੇਰੇ ਝਾੜ ਦੇਣ ਵਾਲਾ ਟਮਾਟਰਾਂ ਦਾ ਹਾਈਬ੍ਰਿਡ ਹੈ | ਇਸਦਾ ਝਾੜ ਤਕਰੀਬਨ 245 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ | ਇਸ ਕਿਸਮ ਦੇ ਫਲ ਗੂੜੇ ਲਾਲ, ਗੋਲ ਅਤੇ 70-75 ਗ੍ਰਾਮ ਦੇ ਕਰੀਬ ਔਸਤਨ ਭਾਰ ਵਾਲੇ ਹੁੰਦੇ ਹਨ | ਉਹਨਾਂ ਦੱਸਿਆ ਕਿ ਪੀ ਟੀ ਐੱਚ-2 ਦਾ ਔਸਤਨ ਝਾੜ 270 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ |ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਤਕਨੀਕਾਂ ਦੇ ਪਸਾਰ ਲਈ 330 ਸਮਝੌਤੇ ਕੀਤੇ ਹਨ |

Facebook Comments

Trending