Connect with us

ਪੰਜਾਬ ਨਿਊਜ਼

ਪੰਜਾਬ ਪੁਲਸ ਦੇ ਇਸ ਅਧਿਕਾਰੀ ਨੂੰ ‘ਮੁੱਖ ਮੰਤਰੀ ਮੈਡਲ’ ਨਾਲ ਕੀਤਾ ਜਾਵੇਗਾ ਸਨਮਾਨਿਤ

Published

on

This officer of Punjab Police will be honored with 'Chief Minister Medal'

ਲੁਧਿਆਣਾ : ਲੁਧਿਆਣਾ ’ਚ ਬਤੌਰ ਡੀ. ਸੀ. ਪੀ. ਅਤੇ ਐੱਸ. ਐੱਸ. ਪੀ. ਵਿਜੀਲੈਂਸ ਵਜੋਂ ਸੇਵਾਵਾਂ ਦੇ ਚੁੱਕੇ ਪੀ. ਪੀ. ਐੱਸ. ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਨੂੰ ਪ੍ਰਸ਼ੰਸਾਯੋਗ ਸੇਵਾਵਾਂ ਲਈ ਮੁੱਖ ਮੰਤਰੀ ਮੈਡਲ ਲਈ ਚੁਣਿਆ ਗਿਆ ਹੈ, ਜੋ ਆਜ਼ਾਦੀ ਦਿਹਾੜੇ ਮੌਕੇ ਗਵਰਨਰ ਪੰਜਾਬ ਵਲੋਂ ਦਿੱਤਾ ਜਾਵੇਗਾ। ਸਿੱਧੂ ਨੂੰ ਫਰਜ਼ ਦੇ ਪ੍ਰਤੀ ਪੂਰੇ ਸਮਰਪਣ ਦੇ ਨਾਲ ਕੰਮ ਕਰਨ ਅਤੇ ਸ਼ਾਨਦਾਰ ਸੇਵਾਵਾਂ ਦੇ ਨਾਲ ਪੁਲਸ ਵਿਭਾਗ ਅਤੇ ਸਮਾਜ ਦੀ ਸੇਵਾ ਕਰਨ ਲਈ ਉਕਤ ਸਨਮਾਨ ਦਿੱਤਾ ਜਾ ਰਿਹਾ ਹੈ।

ਪੁਲਸ ’ਚ ਆਪਣੇ ਕੈਰੀਅਰ ਦੌਰਾਨ ਡੀ. ਐੱਸ. ਪੀ., ਸਬ ਡਵੀਜ਼ਨ ਬਠਿੰਡਾ, ਪਟਿਆਲਾ, ਸੰਗਰੂਰ, ਲੁਧਿਆਣਾ, ਐੱਸ. ਪੀ. ਮੋਹਾਲੀ ਅਤੇ ਏ. ਡੀ. ਸੀ. ਪੀ.-2 ਲੁਧਿਆਣਾ, ਏ. ਆਈ. ਜੀ. ਸਟੇਟ ਨਾਰਕੋਟਿਕਸ ਕੰਟ੍ਰੋਲ ਬਿਊਰੋ ਅਤੇ ਏ. ਆਈ. ਜੀ. ਐੱਨ. ਆਰ. ਆਈ., ਡੀ. ਸੀ. ਪੀ. ਲੁਧਿਆਣਾ ਕਮਿਸ਼ਨਰੇਟ, ਐੱਸ. ਐੱਸ. ਪੀ. ਵਿਜੀਲੈਂਸ ਲੁਧਿਆਣਾ, ਐੱਸ. ਐੱਸ. ਪੀ. ਫਿਰੋਜ਼ਪੁਰ, ਐੱਸ. ਐੱਸ. ਪੀ. ਫਾਜ਼ਿਲਕਾ, ਐੱਸ. ਐੱਸ. ਪੀ. ਮਾਲੇਰਕੋਟਲਾ, ਐੱਸ. ਐੱਸ. ਪੀ. ਫਿਰੋਜ਼ਪੁਰ ਨਿਯੁਕਤ ਰਹੇ।

Facebook Comments

Trending