ਲੁਧਿਆਣਾ : ਡੀ. ਜੀ. ਐੱਸ. ਜੀ. ਪਬਲਿਕ ਸਕੂਲ, ਲੁਧਿਆਣਾ ਵਿੱਚ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਤੀਆਂ ਦਾ ਮੇਲਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਖਾਸ ਦਿਨ ਤੇ ਸਕੂਲ ਦੀ ਸਜਾਵਟ ਮੁੱਖ ਤੌਰ ਤੇ ਪੰਜਾਬੀ ਸੱਭਿਆਚਾਰ ਦੇ ਅਨੁਸਾਰ ਕੀਤੀ ਗਈ। ਇਸ ਤਿਉਹਾਰ ਨੂੰ ਖਾਸ ਬਣਾਉਣ ਦੇ ਲਈ ਮੁਟਿਆਰਾਂ ਦੇ ਨਾਲ-ਨਾਲ ਉਹਨਾਂ ਦੀਆਂ ਮਾਂਵਾਂ ਨੂੰ ਵੀ ਇਸ ਦਾ ਹਿੱਸਾ ਬਣਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਸੱਜ-ਧੱਜ ਕੇ ਸਕੂਲ ਪਹੁੰਚੀਆਂ। ਇਸ ਤਿਉਹਾਰ ਦਾ ਵਿਦਿਆਰਥਣਾਂ ਨੇ ਖੂਬ ਆਨੰਦ ਮਾਣਿਆ ।
ਇਸ ਸਮਾਗਮ ਵਿੱਚ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕਈ ਵਿਸ਼ੇਸ਼ ਪੇਸ਼ਕਸ਼ਾਂ ਵੀ ਦਿੱਤੀਆਂ ਗਈਆਂ ਜਿਸ ਵਿੱਚ ਮੁਟਿਆਰਾਂ ਦਾ ਪੰਜਾਬੀ ਲੋਕ ਨਾਚ, ਭੰਗੜਾ ਅਤੇ ਗਿੱਧਾ ਸਭ ਦੀ ਖਿੱਚ ਦਾ ਕੇਂਦਰ ਬਣਿਆ। ਇਹਨਾਂ ਪੇਸ਼ਕਸ਼ਾਂ ਰਾਹੀਂ ਉਨ੍ਹਾਂ ਨੇ ਆਪਣੇ ਵਿਰਸੇ ਦੀ ਅਮੀਰੀ ਨੂੰ ਦਰਸਾਇਆ। ਇਸ ਦੌਰਾਨ ਮੁਟਿਆਰਾਂ ਵਿੱਚ ਇੱਕ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਜਿਸ ਨੂੰ ਜਿੱਤ ਕੇ ਵਿਸ਼ੇਸ਼ ਸਥਾਨ ਗਿੱਧਿਆਂ ਦੀ ਰਾਣੀ ਸਿਮਰਨ ਵਰਮਾ, ਹੀਰ ਮਜਾਜਣ ਜਸ਼ਨਪ੍ਰੀਤ ਕੌਰ, ਤੀਆਂ ਦੀ ਰੌਣਕ ਸਨੇਹਪ੍ਰੀਤ ਕੌਰ ਅਤੇ ਮਿਸ ਤੀਜ ਰਮਨਦੀਪ ਕੌਰ ਨੇ ਹਾਸਲ ਕੀਤਾ।