Connect with us

ਪੰਜਾਬੀ

ਮਹਿੰਗੇ ਸੇਬਾਂ ਨੂੰ ਵੀ ਮਾਤ ਪਾਉਂਦਾ ਅਮਰੂਦ! ਹੈਰਾਨ ਕਰ ਦੇਣਗੇ 5 ਵੱਡੇ ਫਾਇਦੇ

Published

on

Guava beats even expensive apples! 5 big advantages that will surprise you

ਪੰਜਾਬ ਦੇ ਖੇਤਾਂ ਤੇ ਘਰਾਂ ਵਿੱਚ ਅਮਰੂਦ ਦੇ ਬੂਟੇ ਅਕਸਰ ਵੇਖੇ ਜਾਂਦੇ ਹਨ। ਪੰਜਾਬ ਦੀ ਮਿੱਟੀ ਵਿੱਚ ਅਮਰੂਦ ਭਰੂਪਰ ਹੁੰਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਇਸ ਫਲ ਦੇ ਗੁਣ ਸੇਬਾਂ ਨੂੰ ਵੀ ਮਾਤ ਪਾਉਂਦੇ ਹਨ। ਦਰਅਸਲ ਅਮਰੂਦ ਖਾਣ ਵਿੱਚ ਜਿੰਨਾ ਸਵਾਦਿਸ਼ਟ ਹੈ, ਓਨਾ ਹੀ ਇਸ ਦੇ ਸਿਹਤ ਲਈ ਫਾਇਦੇ ਵੀ ਹਨ। ਇਸ ‘ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਸਿਹਤ ਮਾਹਿਰਾਂ ਮੁਤਾਬਕ ਅਮਰੂਦ ਵਿੱਚ ਫਾਈਬਰ, ਲਾਇਕੋਪੀਨ, ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਫਾਈਬਰ ਨਾਲ ਭਰਪੂਰ ਅਮਰੂਦ ਖਾਣ ਨਾਲ ਨਾ ਸਿਰਫ ਪੇਟ ਸਾਫ ਹੁੰਦਾ ਹੈ ਸਗੋਂ ਇਸ ਦੀ ਵਰਤੋਂ ਨਾਲ ਪਾਚਨ ਤੰਤਰ ਵੀ ਮਜ਼ਬੂਤ​ਹੁੰਦਾ ਹੈ। ਪੇਟ ਤੋਂ ਇਲਾਵਾ ਅਮਰੂਦ ਕਈ ਹੋਰ ਬਿਮਾਰੀਆਂ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਅਮਰੂਦ ਦੇ ਸਿਹਤ ਲਾਭ ਬਾਰੇ ਦੱਸਦੇ ਹਾਂ।

1. ਇਮਿਊਨਿਟੀ ਵਧਾਉਂਦਾ
ਅਮਰੂਦ ਪੋਸ਼ਕ ਤੱਤਾਂ ਨਾਲ ਭਰਪੂਰ ਇੱਕ ਫਲ ਹੈ। ਅਮਰੂਦ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਦੀ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਅਮਰੂਦ ਖਾਣ ਨਾਲ ਆਮ ਇਨਫੈਕਸ਼ਨ ਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

2. ਭਾਰ ਘਟਾਉਣ ‘ਚ ਫਾਇਦੇਮੰਦ
ਅਮਰੂਦ ‘ਚ ਘੱਟ ਕੈਲੋਰੀ ਪਾਈ ਜਾਂਦੀ ਹੈ। ਇਸ ‘ਚ ਫਾਈਬਰ ਦੀ ਕਾਫੀ ਮਾਤਰਾ ਹੁੰਦੀ ਹੈ। ਇਸ ਨੂੰ ਖਾਣ ਨਾਲ ਭੁੱਖ ਘੱਟ ਜਾਂਦੀ ਹੈ। ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ। ਇਸ ਫਲ ਨੂੰ ਖਾਣ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।

3. ਕੋਲੈਸਟ੍ਰਾਲ ਘਟਾਉਂਦਾ
ਅਮਰੂਦ ਦਾ ਨਿਯਮਤ ਸੇਵਨ ਕਰਨ ਨਾਲ ਕੋਲੈਸਟ੍ਰਾਲ ਘੱਟ ਰਹਿੰਦਾ ਹੈ। ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਕੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ। ਜੇਕਰ ਤੁਹਾਡੇ ਅੰਦਰ ਵੀ ਬੈਡ ਕੋਲੈਸਟ੍ਰੋਲ ਜ਼ਿਆਦਾ ਹੈ ਤਾਂ ਅਮਰੂਦ ਦਾ ਸੇਵਨ ਕਰਨਾ ਚਾਹੀਦਾ ਹੈ।

4. ਸ਼ੂਗਰ ਨੂੰ ਕੰਟਰੋਲ ਕਰਦਾ
ਅਮਰੂਦ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ‘ਚ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਸ਼ੂਗਰ ਨੂੰ ਘੱਟ ਕੀਤਾ ਜਾ ਸਕਦਾ ਹੈ।

5. ਪਾਚਨ ਤੰਤਰ ਨੂੰ ਮਜ਼ਬੂਤ ਕਰਦਾ
ਅਮਰੂਦ ਦਾ ਨਿਯਮਤ ਸੇਵਨ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਸਵੇਰੇ ਇਸ ਦੇ ਸੇਵਨ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ। ਅਮਰੂਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

Facebook Comments

Trending