ਪੰਜਾਬੀ
ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕਰਵਾਏ ਸਾਹਿਤ ਲੇਖਣ ਮੁਕਾਬਲੇ
Published
1 year agoon
ਲੁਧਿਆਣਾ : ਬੀਤੇ ਦਿਨੀਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਨਿਰਮਲ ਜੌੜਾ ਦੀ ਨਿਗਰਾਨੀ ਹੇਠ ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਕਵਿਤਾ, ਕਹਾਣੀ, ਲੇਖ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਸ਼ਾਵਾਂ ਵਿੱਚ ਲਿਖਣ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀ ਲੇਖਕਾਂ ਦੀ ਭਾਗੀਦਾਰੀ ਨਾਲ ਨੇਪਰੇ ਚੜ੍ਹੇ |ਮੁਕਾਬਲਿਆਂ ਦਾ ਉਦਘਾਟਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤਾ |
ਡਾ. ਜੌੜਾ ਨੇ ਕਿਹਾ ਕਿ ਭਾਵੇਂ ਅੱਜ ਕੰਪਿਊਟਰ ਅਤੇ ਮੋਬਾਈਲ ਉੱਪਰ ਟਾਈਪ ਕਰਕੇ ਲਿਖਣ ਦਾ ਯੁੱਗ ਹੈ ਪਰ ਭਾਸ਼ਾ ਦੀ ਸ਼ੁੱਧਤਾ ਦੀ ਕਸੌਟੀ ਹੱਥੀਂ ਲਿਖੇ ਜਾਣਾ ਹੈ | ਉਹਨਾਂ ਕਿਹਾ ਕਿ ਜਦੋਂ ਅਸੀਂ ਅੱਖਰ ਲਿਖਦੇ ਹਾਂ ਤਾਂ ਉਸ ਨਾਲ ਮੁਹੱਬਤ ਦਾ ਰਿਸ਼ਤਾ ਵੀ ਬਣਦਾ ਹੈ | ਉਹਨਾਂ ਕਿਹਾ ਕਿ ਉਸਾਰੂ ਸਾਹਿਤ ਲਿਖਣਾ ਅਤੇ ਸੁੰਦਰਲਿਖਾਈ ਵਿੱਚ ਲਿਖਣਾ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਹੈ | ਡਾ. ਜੌੜਾ ਨੇ ਆਸ ਪ੍ਰਗਟਾਈ ਕਿ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਹਾਰ ਜਿੱਤ ਦੀ ਭਾਵਨਾ ਤੋਂ ਬਿਨਾਂ ਆਪਣੀ ਸ਼ਖਸੀ ਵਿਕਾਸ ਲਈ ਮੁਕਾਬਲੇ ਵਿੱਚ ਹਿੱਸਾ ਲੈਣਗੇ |
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ