Connect with us

ਅਪਰਾਧ

ਲੁਧਿਆਣਾ ‘ਚ ਲੁਟੇਰੇ ਅੱਖਾਂ ‘ਚ ਮਿਰਚਾਂ ਪਾ ਕਾਰੋਬਾਰੀ ਤੋਂ ਖੋਹ ਕੇ ਲੈ ਗਏ ਲੈਪਟਾਪ ਤੇ ਨਗਦੀ 

Published

on

In Ludhiana, robbers put pepper in the eyes and snatched cash on laptop from a businessman

ਲੁਧਿਆਣਾ : ਮਹਾਂਨਗਰ ‘ਚ ਮਾਡਲ ਟਾਊਨ ਐਕਸਟੈਨਸ਼ਨ ‘ਚ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਇਕ ਵਪਾਰੀ ਨੂੰ ਲੁੱਟ ਲਿਆ। ਕਾਰੋਬਾਰੀ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਾਰੋਬਾਰੀ ਦੀ ਪਛਾਣ ਰੋਹਿਤ ਜਿੰਦਲ ਵਜੋਂ ਹੋਈ ਹੈ। ਮੁਲਜ਼ਮਾਂ ਨੇ ਰੋਹਿਤ ਕੋਲੋਂ ਲੈਪਟਾਪ ਵਾਲਾ ਬੈਗ ਅਤੇ 1 ਲੱਖ ਰੁਪਏ ਦੀ ਨਕਦੀ ਖੋਹ ਲਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ।

ਰੋਹਿਤ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੇ ਉਸ ਤੋਂ ਇਲਾਕੇ ਦੇ ਕਿਸੇ ਘਰ ਦਾ ਪਤਾ ਪੁੱਛਣ ਲੱਗੇ। ਇਸ ਦੌਰਾਨ ਉਨ੍ਹਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਫਿਰ ਲੁਟੇਰਿਆਂ ਨੇ ਉਸ ਦੇ ਸਿਰ ਤੇ ਪਿੱਠ ‘ਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਰੋਹਿਤ ਨੇ ਦੱਸਿਆ ਕਿ ਉਸ ਕੋਲ ਦੋ ਬੈਗ ਸਨ। ਇੱਕ ਬੈਗ ਵਿੱਚ ਇੱਕ ਲੈਪਟਾਪ ਅਤੇ 1 ਬੈਗ ਵਿੱਚ 1 ਲੱਖ ਰੁਪਏ ਸੀ। ਰੋਹਿਤ ਮੁਤਾਬਕ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਜਿਥੇ ਉਸ ਦੇ ਸਿਰ ‘ਤੇ 3 ਟਾਂਕੇ ਲੱਗੇ ਹਨ।

Facebook Comments

Trending