ਲੁਧਿਆਣਾ : ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸਾ ਨਗਰੀ ਪੁਲੀ ਵਿਖੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਦੇ ਅਮੀਰ ਵਿਰਸੇ ਨੂੰ ਦਰਸਾਉਂਦਾ ਹੈ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਪੰਜਾਬ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਇਹ ਤਿਉਹਾਰ ਕੁੜੀਆਂ ਆਪਣੇ ਪਿੰਡ ਆ ਕੇ ਆਪਣੀਆਂ ਸਹੇਲੀਆਂ ਨਾਲ ਪੀਂਘਾਂ ਝੂਟ ਕੇ, ਗਿੱਧਾ ਪਾ ਕੇ ਅਤੇ ਬੋਲੀਆਂ ਬੋਲ ਕੇ ਮਨਾਉਂਦੀਆਂ ਹਨ।
ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਹਮੇਸ਼ਾ ਹੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਹ ਉਪਰਾਲਾ ਜਾਰੀ ਰਹੇਗਾ। ਇਸ ਸਫਲ ਸਮਾਗਮ ਲਈ ਹਰ ਕੋਈ ਵਧਾਈ ਦਾ ਹੱਕਦਾਰ ਹੈ।
ਇਸ ਮੌਕੇ ਰਾਜੀਵ ਕੁਮਾਰ ਲਵਲੀ, ਜੋ ਕਿ ਮਾਲਵਾ ਸੱਭਿਆਚਾਰਕ ਮੰਚ ਦੇ ਪ੍ਰਧਾਨ ਵੀ ਹਨ, ਨੇ ਐਲਾਨ ਕੀਤਾ ਕਿ ਮੰਚ ਵੱਲੋਂ ਅਗਲੇ ਸਾਲ ਮਨਾਇਆ ਜਾਣ ਵਾਲਾ ‘ਧੀਆਂ ਦੀ ਲੋਹੜੀ ਮੇਲਾ’ ਸ਼੍ਰੋਮਣੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਕੀਤਾ ਜਾਵੇਗਾ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ।
ਪ੍ਰੋਗਰਾਮ ਦੌਰਾਨ ਸਕੂਲ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਸੱਭਿਆਚਾਰਕ ਗੀਤ ਗਾਏ ਗਏ, ਗਿੱਧਾ ਪੇਸ਼ ਕੀਤਾ ਗਿਆ, ਬੋਲੀਆਂ ਸੁਣਾਈਆਂ ਗਈਆਂ ਅਤੇ ਪੀਂਘਾਂ ਵੀ ਝੁਲੀਆਂ ਗਈਆਂ। ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਡਾਇਰੈਕਟਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਮੇਂਬਰ ਅਵਿਨਾਸ਼ ਸਿੱਕਾ, ਪ੍ਰਿੰਸੀਪਲ ਮਨੀਸ਼ਾ ਗਾਬਾ, ਸਟਾਫ਼ ਮੈਂਬਰ ਅਮਿਤਾ ਆਰ ਸਿੰਘ, ਹਰਸ਼ ਬਾਲਾ, ਸੋਨੀਆ, ਗੁਰਪ੍ਰੀਤ, ਜਗਦੀਪ ਕੌਰ, ਮਨੀਸ਼ਾ, ਰਯਾ ਨੂਰ, ਡਿੰਕੀ, ਉਰਵਸ਼ੀ, ਨਰਗਿਸ ਵੀ ਮੌਜੂਦ ਰਹੇ।