ਪੰਜਾਬ ਵਿੱਚ ਚੌਲਾਂ ਨਾਲੋਂ ਰੋਟੀ ਜ਼ਿਆਦਾ ਖਾਧੀ ਜਾਂਦੀ ਹੈ। ਆਮ ਤੌਰ ‘ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਭੋਜਨ ਵਿੱਚ ਰੋਟੀ ਸ਼ਾਮਲ ਹੁੰਦੀ ਹੈ। ਪੰਜਾਬੀ ਲੋਕ ਕਣਕ ਦੀ ਰੋਟੀ ਖਾਣਾ ਹੀ ਪਸੰਦ ਕਰਦੇ ਹਨ। ਬੇਸ਼ੱਕ ਕਣਕ ਦੀ ਰੋਟੀ ਪੌਸਟਿਕ ਹੰਦੀ ਹੈ ਪਰ ਬਹੁਤੇ ਲੋਕ ਨਹੀਂ ਜਾਣਦੇ ਕੇ ਵੇਸਣ ਦੀ ਰੋਟੀ ਕਈ ਬਿਮਾਰੀਆਂ ਨੂੰ ਦੂਰ ਕਰਨ ਦੀ ਸਮਰਥਾ ਰੱਖਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੀ ਸ਼ਿਕਾਇਤ ਵਿੱਚ ਜਿਵੇਂ ਹੀ ਕੋਈ ਕੁਝ ਖਾਂਦਾ ਹੈ ਤਾਂ ਬਲੱਡ ਸ਼ੂਗਰ ਦਾ ਗ੍ਰਾਫ ਤੇਜ਼ੀ ਨਾਲ ਵਧਣ ਲੱਗਦਾ ਹੈ। ਆਮ ਤੌਰ ‘ਤੇ ਭਾਰਤੀ ਲੋਕ ਕਣਕ ਦੇ ਆਟੇ ਦੀ ਰੋਟੀ ਜਾਂ ਚਾਵਲ ਨੂੰ ਮੁੱਖ ਭੋਜਨ ਦੇ ਤੌਰ ‘ਤੇ ਲੈਂਦੇ ਹਨ ਤੇ ਇਨ੍ਹਾਂ ਦੋਵਾਂ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ। ਇਨ੍ਹਾਂ ਦੋਵਾਂ ਕਾਰਨ ਬਲੱਡ ਸ਼ੂਗਰ ਵਧਣ ਦਾ ਖ਼ਤਰਾ ਰਹਿੰਦਾ ਹੈ।
ਇਸੇ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਣਕ ਦੇ ਆਟੇ ਦੀ ਬਜਾਏ ਮੋਟੇ ਅਨਾਜ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਸ ਲਈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕਣਕ ਦੇ ਆਟੇ ਦੀ ਬਜਾਏ ਮੋਟੇ ਅਨਾਜ ਜਾਂ ਵੇਸਣ ਦੇ ਆਟੇ ਦੀ ਰੋਟੀ ਖਾਓ। ਜੇਕਰ ਤੁਹਾਨੂੰ ਵੇਸਣ ਪਸੰਦ ਨਹੀਂ ਤਾਂ ਇਸ ਨੂੰ ਕਣਕ ਦੇ ਆਟੇ ‘ਚ ਮਿਲਾ ਕੇ ਰੋਟੀ ਪਕਾਈ ਜਾ ਸਕਦੀ ਹੈ। ਇਸੇ ਤਰ੍ਹਾਂ ਸਵੇਰੇ ਕਾਲੇ ਛੋਲਿਆਂ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ਦੇ ਨਾਲ-ਨਾਲ ਕਈ ਹੋਰ ਫਾਇਦੇ ਹੁੰਦੇ ਹਨ।
ਸਿਹਤ ਮਾਹਿਰਾਂ ਮੁਤਾਬਕ ਵੇਸਣ ਵਿੱਚ ਫਾਈਬਰ, ਪ੍ਰੋਟੀਨ, ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ, ਕੈਲਸ਼ੀਅਮ ਆਦਿ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਪ੍ਰੋਟੀਨ ਕਾਰਨ ਕਾਲੇ ਛੋਲੇ ਸਰੀਰ ਨੂੰ ਪੂਰਾ ਪੋਸ਼ਣ ਪ੍ਰਦਾਨ ਕਰਦੇ ਹਨ। ਵੇਸਣ ਵਿੱਚ ਸ਼ੂਗਰ ਦੇ ਰੋਗੀਆਂ ਵਿੱਚ ਬਲੱਡ ਸ਼ੂਗਰ ਨੂੰ ਘੋਲਣ ਤੇ ਸਰੀਰ ਵਿੱਚੋਂ ਬਾਹਰ ਕੱਢਣ ਦੀ ਸਮਰੱਥਾ ਹੁੰਦੀ ਹੈ। ਕਾਲੇ ਛੋਲੇ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦੇ ਹਨ।
ਬਲੱਡ ਸ਼ੂਗਰ ਨੂੰ ਕਿਵੇਂ ਕੰਟਰੋਲ ਕਰਨਾ
ਸਿਹਤ ਮਾਹਿਰਾਂ ਮੁਤਾਬਕ ਕਾਲੇ ਚਨੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਕਾਲੇ ਛੋਲਿਆਂ ਦੇ ਆਟੇ ਦੀਆਂ ਰੋਟੀਆਂ ਸਵੇਰੇ ਨਾਸ਼ਤੇ ਵਿੱਚ ਖਾ ਲਈਆਂ ਜਾਣ ਤਾਂ ਦਿਨ ਵਿੱਚ ਬਲੱਡ ਸ਼ੂਗਰ ਕੰਟਰੋਲ ਰਹਿੰਦੀ ਹੈ। ਇਹੀ ਕਾਰਨ ਹੈ ਕਿ ਕਾਲੇ ਛੋਲਿਆਂ ਦੀ ਰੋਟੀ ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਪ੍ਰਬੰਧਨ ਵਿੱਚ ਬਹੁਤ ਮਦਦ ਕਰਦੀ ਹੈ।
ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਦਾ
ਕਾਲੇ ਚਨੇ ਵਿੱਚ ਫਾਈਬਰ ਦੇ ਨਾਲ-ਨਾਲ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵੀ ਮੌਜੂਦ ਹੁੰਦਾ ਹੈ। ਪੋਟਾਸ਼ੀਅਮ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਕਾਲੇ ਚਨੇ ਵਿੱਚ ਘੁਲਣਸ਼ੀਲ ਫਾਈਬਰ ਵੀ ਹੁੰਦਾ ਹੈ। ਇਸੇ ਲਈ ਕਾਲੇ ਚਨੇ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਦੂਜੇ ਪਾਸੇ ਕਾਲੇ ਚਨੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕਾਲੇ ਛੋਲਿਆਂ ਦੀਆਂ ਰੋਟੀਆਂ ਜੇਕਰ ਨਾਸ਼ਤੇ ‘ਚ ਖਾ ਲਈਆਂ ਜਾਣ ਤਾਂ ਦਿਨ ਭਰ ਭੁੱਖ ਨਹੀਂ ਲੱਗਦੀ ਤੇ ਭਾਰ ਨੂੰ ਕੰਟਰੋਲ ਕਰਨਾ ਆਸਾਨ ਰਹਿੰਦਾ ਹੈ।