Connect with us

ਪੰਜਾਬੀ

SGHP ਸਕੂਲ ਦੇ ਵਿਦਿਆਰਥੀਆਂ ਨੇ ਜਿਤੀ ਬੈਸਟ ਐੱਨ.ਸੀ.ਸੀ. ਕੈਡਿਟ ਟਰਾਫ਼ੀ

Published

on

The students of SGHP school won the best NCC. Cadet Trophy

ਲੁਧਿਆਣਾ : ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ, ਠੱਕਰਵਾਲ ਵੱਲੋਂ 19 ਪੰਜਾਬ ਬਟਾਲੀਅਨ ਐੱਨ.ਸੀ .ਸੀ. ਲੁਧਿਆਣਾ ਦੀ ਅਗਵਾਈ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਕੈਡਿਟ ਸੁਖਪ੍ਰੀਤ ਸਿੰਘ ਅਤੇ ਕੈਡਿਟ ਸਾਹਿਬਦੀਪ ਸਿੰਘ ਵਲੋਂ ਕੀਤੀ ਗਈ। ਇੰਨਾ ਵਿਦਿਆਰਥੀਆਂ ਵਲੋਂ ‘ਥਲ ਸੈਨਾ ਕੈਂਪ’ ਦੇ ਦੋ ਰਾਊਂਡਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ ਅਤੇ ਹੁਣ ਫਾਈਨਲ ਰਾਊਂਡ ਲਈ ਚੁਣੇ ਗਏ ਹਨ। ਇਸ ਤੋਂ ਇਲਾਵਾ ਸਕੂਲ ਦੇ 23 ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ‘ਭੁੱਟਾ ਗਰੁੱਪ ਆਫ ਕਾਲਜ’ ਵਿਖੇ ਲੱਗੇ 10 ਰੋਜਾ ‘ਕੰਬਾਈਂਡ ਐਨੁਅਲ ਟ੍ਰੇਨਿੰਗ ਕੈਂਪ ਵਿੱਚ ਵੀ ਹਿੱਸਾ ਲਿਆ ਗਿਆ।

ਇਸ ਕੈਂਪ ਵਿੱਚ ਵੀ ਵਿਦਿਆਰਥੀਆਂ ਤੋਂ ਗਤੀਵਿਧੀਆਂ ਤੇ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਬੈਸਟ ਪਲੇਅ, ਬੈਸਟ ਭੰਗੜਾ, ਪ੍ਰਸ਼ਨੋਤਰੀ ਮੁਕਾਬਲਾ, ਸ਼ਬਦ ਗਾਇਨ, ਬੈਸਟ ਵੈਪਨ ਟ੍ਰੇਨਿੰਗ, ਬੈਸਟ ਸੋਲੋ ਪ੍ਰਫਾਰਮੈਂਸ, ਖੋ-ਖੋ, ਆਦਿ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਕੇ ‘ਬੈਸਟ ਐੱਨ. ਸੀ .ਸੀ . ਕੈਡਿਟ ਟਰਾਫ਼ੀ’ ਅਤੇ ‘ਓਵਰ ਆੱਲ ਕਲਚਰਲ ਪ੍ਰੋਗਰਾਮ’ ਦਾ ਖ਼ਿਤਾਬ ਜਿੱਤ ਕੇ ਸਕੂਲ ਦਾ ਨਾਂ ਰੁਸ਼ਨਾਇਆ ਇਸ ਤੋਂ ਇਲਾਵਾ ਇਨ੍ਹਾਂ ਕੈਡਿਟਸ ਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਨਿਵਾਜਿਆ ਗਿਆ।

Facebook Comments

Trending