Connect with us

ਅਪਰਾਧ

ਸਾਵਧਾਨ! ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਨ ‘ਤੇ ਹੋ ਸਕਦੀ ਹੈ 5 ਸਾਲ ਦੀ ਸਜ਼ਾ ਤੇ 5 ਲੱਖ ਜੁਰਮਾਨਾ

Published

on

Be careful! 5 years imprisonment and 5 lakh fine for sharing videos on social media

ਲੁਧਿਆਣਾ : ਹੁਣ ਬੱਚਿਆਂ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਕਰਨ ‘ਤੇ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ। ਕਾਨੂੰਨ ਮੁਤਾਬਕ ਪਹਿਲੀ ਵਾਰ ਗਲਤੀ ਕਰਨ ਤੇ ਕੇਸ ਦਰਜ ਹੋਣ ’ਤੇ ਪੰਜ ਸਾਲ ਦੀ ਸਜ਼ਾ ਦੇ ਨਾਲ ਨਾਲ ਪੰਜ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਅਜਿਹਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਚਾਈਲਡ ਪੋਰਨੋਗ੍ਰਾਫ਼ੀ ਵੀਡੀਓ ਨੂੰ ਆਪਣੇ ਖਾਤੇ ਤੋਂ ਅੱਗੇ ਸ਼ੇਅਰ ਕਰਨ ਦੇ ਮਾਮਲੇ ’ਚ ਲੁਧਿਆਣਾ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਾਈਬਰ ਸੈਲ ਨੂੰ ਟਿਪ ਲਾਈਨਾਂ ਦੇ ਰਾਹੀਂ ਇਸ ਕਾਰਵਾਈ ਲਈ ਲੁਧਿਆਣਾ ਸਾਈਬਰ ਸੈਲ ਕੋਲ ਜਾਂਚ ਭੇਜੀ ਗਈ। ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਿਲਾ ਮੁਹੱਲਾ ਵਾਸੀ ਅਭਿਸ਼ੇਕ ਸ਼ਰਮਾ, ਮੁਹੱਲਾ ਹਰਿਗੋਬਿੰਦ ਨਗਰ ਵਾਸੀ ਦੇਵਰਾਜ ਯਾਦਵ, ਸ਼ਿਮਲਾਪੁਰੀ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਅਜਾਇਬ ਸਿੰਘ, ਪਲਵਿੰਦਰ ਸਿੰਘ ਤੇ ਸਤਵਿੰਦਰ ਸਿੰਘ ਆਪਣੀ ਆਈਡੀ ਤੋਂ ਵੀਡੀਓ ਸ਼ੇਅਰ ਵੀ ਕਰਦੇ ਹਨ ਤੇ ਅੱਗੇ ਅਪਲੋਡ ਵੀ ਕਰਦੇ ਹਨ।

Facebook Comments

Trending