Connect with us

ਇੰਡੀਆ ਨਿਊਜ਼

ਚੰਡੀਗੜ੍ਹ ‘ਚ ਦੂਜੇ ਸੂਬਿਆਂ ਦੀਆਂ ਗੱਡੀਆਂ ‘ਤੇ ਲੱਗੇਗੀ ਡਬਲ ਪਾਰਕਿੰਗ ਫੀਸ

Published

on

Vehicles from other states will have to be brought to Chandigarh, expensive, double parking fee will be charged

ਚੰਡੀਗੜ੍ਹ ਸ਼ਹਿਰ ਵਿੱਚ ਟਰਾਈਸਿਟੀ ਤੋਂ ਬਾਹਰਲੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਲੱਗੇਗੀ। ਇਸ ਤੋਂ ਇਲਾਵਾ ਟਰਾਈਸਿਟੀ ਵਿੱਚ ਵੀ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ ਕਾਰਾਂ ਹਨ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਹੋਰ ਰਾਜਾਂ ਦੇ ਹਨ। ਚੰਡੀਗੜ੍ਹ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਸੈਂਕੜੇ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਕਾਰਾਂ ਦੇ ਨੰਬਰ ਉਨ੍ਹਾਂ ਦੇ ਮੂਲ ਰਾਜਾਂ ਦੇ ਹਨ ਪਰ ਉਹ ਚੰਡੀਗੜ੍ਹ ਦੇ ਵਾਸੀ ਹਨ। ਇਸ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।

ਟਰਾਈਸਿਟੀ ਤੋਂ ਬਾਹਰ ਦੀਆਂ ਗੱਡੀਆਂ ’ਤੇ ਡਬਲ ਪਾਰਕਿੰਗ ਫੀਸ ਦੀ ਤਜਵੀਜ਼ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਵੱਲੋਂ ਅਦਾਲਤ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਜਾਵੇਗੀ। ‘ਆਪ’ ਦੇ ਸੀਨੀਅਰ ਨੇਤਾ ਪ੍ਰਦੀਪ ਛਾਬੜਾ ਨੇ ਕਿਹਾ ਕਿ ਅਜਿਹੀ ਵਿਵਸਥਾ ਕਿਤੇ ਨਹੀਂ ਜਿੱਥੇ ਬਾਹਰ ਦੀਆਂ ਗੱਡੀਆਂ ਤੋਂ ਡਬਲ ਪਾਰਕਿੰਗ ਫੀਸ ਵਸੂਲੀ ਜਾਵੇ। ਉਨ੍ਹਾਂ ਕਿਹਾ ਕਿ ਟਰਾਈਸਿਟੀ ਵਿੱਚ ਹਜ਼ਾਰਾਂ ਲੋਕਾਂ ਕੋਲ ਅਜਿਹੀਆਂ ਕਾਰਾਂ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਹੋਰ ਰਾਜਾਂ ਦੇ ਹਨ।

ਛਾਬੜਾ ਨੇ ਸ਼ਹਿਰ ਦੇ ਮੇਅਰ ਅਨੂਪ ਗੁਪਤਾ ’ਤੇ ਦੋਸ਼ ਲਗਾਉਂਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ ਪੇਡ ਪਾਰਕਿੰਗ ਵਰਗੇ ਗੰਭੀਰ ਤੇ ਮਹੱਤਵਪੂਰਨ ਮਸਲੇ ਨੂੰ ਬਿਨਾਂ ਕਿਸੀ ਚਰਚਾ ਤੋਂ ਕਿਵੇਂ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਇਹ ਫ਼ੈਸਲਾ ਆਮ ਜਨਤਾ ਵਿੱਚ ਪੱਖਪਾਤ ਪੈਦਾ ਕਰਨ ਵਾਲਾ ਹੈ। ਇੱਕ ਹੀ ਪਾਰਕਿੰਗ ਵਿੱਚ ਇੱਕੋ ਤਰ੍ਹਾਂ ਦੇ ਵਾਹਨ ਤੋਂ ਦੋ ਵੱਖ ਵੱਖ ਪਾਰਕਿੰਗ ਫੀਸ ਕਿਵੇਂ ਵਸੂਲੀ ਜਾਵੇਗੀ।

Facebook Comments

Trending