Connect with us

ਪੰਜਾਬੀ

ਆਰਡਰ ਦੀ ਕਾਪੀ ਲੈਣ ਸਮੇਂ ਅਧਿਆਪਕ ਹੋਏ ਭਾਵੁਕ, ਕਿਹਾ! ਅਨਮੋਲ ਤੋਹਫ਼ੇ ਨੂੰ ਜਿੰਦਗੀ ਭਰ ਰੱਖਾਂਗੇ ਯਾਦ

Published

on

While getting a copy of the order, the teacher became emotional, said! The priceless gift will be remembered for a lifetime

ਲੁਧਿਆਣਾ : ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਮਾਨ ਸਰਕਾਰ ਵਲੋਂ ਤੋਹਫਾ ਦਿੰਦਿਆਂ ਪੱਕੇ ਕਰਨ ਦੇ ਆਰਡਰ ਸੌਂਪੇ ਗਏ ਹਨ। ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਐਲਾਨ ਹੁੰਦਿਆਂ ਹੀ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ।

ਹਲਕਾ ਪੁਰਬੀ ਦੇ ਇਲਾਕਾ ਸੁਭਾਸ਼ ਨਗਰ ਦੇ ਸਰਕਾਰੀ ਸਕੂਲ ਵਿਖੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਹੋਣ ਦੀ ਵਧਾਈ ਦਿੰਦੇ ਹੋਏ ਆਰਡਰਾਂ ਦੀ ਕਾਪੀ ਸੌਂਪੀ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਹੁਣ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਲਈ ਟੈਂਕੀਆਂ ਤੇ ਚੜਨ ਦੀ ਜ਼ਰੂਰਤ ਨਹੀਂ, ਬੇਰੁਜ਼ਗਾਰਾਂ ਨੂੰ ਪਾਣੀ ਦੀਆਂ ਬੋਸ਼ਾਰਾ ਖਾਣ ਦੀ ਲੋੜ ਨਹੀਂ ਸਗੋਂ ਹਰ ਬੇਰੋਜ਼ਗਾਰ ਨੂੰ ਸੂਬੇ ਅੰਦਰ ਹੀ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਰੋਜ਼ਗਾਰ ਦੇ ਨਾਲ ਨਾਲ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਆਪਣੀ ਨੌਕਰੀ ਦਾ ਨਿਯੁਕਤੀ ਪੱਤਰ ਲੈਂਦਿਆਂ ਕਈ ਅਧਿਆਪਕ ਭਾਵੁਕ ਵੀ ਹੋਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂਆਂ ਦੀ ਝੜੀ ਲਗ ਗਈ।

ਕੱਚੇ ਅਧਿਆਪਕ ਜੋ ਕਿ ਪਿਛਲੀਆਂ ਸਰਕਾਰਾਂ ਮੋਕੇ ਹਮੇਸ਼ਾਂ ਤੋਂ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ਇਨ੍ਹਾਂ ਅਧਿਆਪਕਾਂ ਵੱਲੋਂ ਕਦੇ ਟੈਂਕੀਆਂ ‘ਤੇ ਚੜ੍ਹ ਤੇ ਕਦੇ ਪਾਣੀ ਦੀਆਂ ਬੁਸ਼ਾਰਾ ਅੱਗੇ ਖੜੇ ਹੋ ਕੇ ਨੌਕਰੀਆਂ ਦੇ ਬਦਲੇ ਜ਼ੁਲਮ ਸਹੇ ਪਰ ਸੂਬੇ ਦੀਆਂ ਸਰਕਾਰਾਂ ਦੇ ਕੰਨਾਂ ਤੇ ਜੂੰ ਤਕ ਨਾ ਸਰਕੀ।

ਵਿਧਾਇਕ ਭੋਲਾ ਗਰੇਵਾਲ ਨੇ ਕਿਹਾ ਕਿ ਸੂਬੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋਇਆ ਹੈ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਪਾਰਟੀ ਵੱਲੋਂ ਜੌ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਿਆਂ ਕੀਤਾ ਜਾ ਰਿਹਾ ਹੈ। ਸੂਬੇ ਅੰਦਰ ਸਭ ਤੋਂ ਪਹਿਲਾਂ ਸਿਹਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਹਰ ਹਲਕੇ ਅੰਦਰ ਆਮ ਆਦਮੀ ਕਲੀਨਿਕ ਖੋਲ੍ਹੇ ਗਏ. ਇਸ ਤੋਂ ਇਲਾਵਾ ਬੇਰੁਜ਼ਗਾਰਾਂ ਲਈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਵਿੱਚ ਹਜ਼ਾਰਾਂ ਨੌਕਰੀਆਂ ਵੰਡੀਆਂ ਗਈਆਂ।

ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ ਉਹ ਉਮੀਦ ਛੱਡ ਚੁੱਕੇ ਸਨ ਕਿ ਉਹ ਕਦੇ ਪੱਕੇ ਵੀ ਹੋਣਗੇ ਕਿਉਂਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਵਾਅਦੇ ਤਾਂ ਜ਼ਰੂਰ ਕਿਤੇ ਪਰ ਨਿਭਾਇਆ ਕਿਸੇ ਨੇ ਨਹੀਂ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ-ਨਾਲ ਸਮੂਚੀ ਆਮ ਆਦਮੀ ਪਾਰਟੀ ਅਤੇ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਹਮੇਸ਼ਾਂ ਰਿਣੀ ਰਹਿਣਗੇ ਅਤੇ ਇਸ ਅਨਮੋਲ ਤੋਹਫ਼ੇ ਨੂੰ ਜਿੰਦਗੀ ਭਰ ਯਾਦ ਰੱਖਣਗੇ।

Facebook Comments

Trending