Connect with us

ਦੁਰਘਟਨਾਵਾਂ

ਗਿਆਸਪੁਰਾ ‘ਚ ਮੁੜ ਤੋਂ ਲੀਕ ਹੋਈ ਗੈਸ, ਇੱਕ ਔਰਤ ਹਸਪਤਾਲ ‘ਚ ਦਾਖ਼ਲ

Published

on

Gas leaked again in Giaspura, a woman admitted to the hospital

ਲੁਧਿਆਣਾ : ਗਿਆਸਪੁਰਾ ਇਲਾਕੇ ‘ਚ ਅੱਜ ਮੁੜ ਤੋਂ ਉਸੇ ਥਾਂ ‘ਤੇ ਗੈਸ ਲੀਕ ਹੋ ਗਈ, ਜਿੱਥੇ ਪਹਿਲਾਂ ਲੀਕ ਹੋਈ ਸੀ। ਜਾਣਕਾਰੀ ਮੁਤਾਬਕ ਥਾਣਾ ਸਾਹਨੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਇੰਦਰਜੀਤ ਸਿੰਘ ਮੁਤਾਬਕ ਇਕ ਔਰਤ ਨੇ ਸਾਹ ਘੁੱਟਣ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਸ ਬਾਰੇ ਪਤਾ ਲੱਗਿਆ।

ਫਿਲਹਾਲ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਔਰਤ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੀਂਹ ਪੈਣ ਕਾਰਨ ਗੈਸ ਲੀਕ ਤੋਂ ਬਚਾਅ ਰਿਹਾ ਹੈ। ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

Facebook Comments

Trending