Connect with us

ਪੰਜਾਬ ਨਿਊਜ਼

ਲੁਧਿਆਣਾ ‘ਚ 15 ਅਗਸਤ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਲਹਿਰਾਉਣਗੇ ਝੰਡਾ, ਇਸ ਜ਼ਿਲ੍ਹੇ ‘ਚ ਪਹੁੰਚਣਗੇ CM ਮਾਨ

Published

on

Education Minister Harjot Bains will hoist the flag in Ludhiana on August 15, CM Hon will arrive in this district ​ਵੇਰਵੇ ਦੇਖੋ

ਲੁਧਿਆਣਾ : ਆਜ਼ਾਦੀ ਦਿਹਾੜੇ ‘ਤੇ 15 ਅਗਸਤ ਨੂੰ ਇਸ ਵਾਰ ਵੀ ਹਰ ਸਾਲ ਵਾਂਗ ਉਤਸ਼ਾਹ, ਖੁਸ਼ੀ ਤੇ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ। ਸੂਬੇ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਰੋਹ ਮੌਕੇ ਕੌਣ ਕਿਥੇ-ਕਿਥੇ ਕੌਮੀ ਝੰਡਾ ਲਹਿਰਾਏਗਾ, ਇਸ ਦੀ ਸੂਚੀ ਜਾਰੀ ਹੋ ਗਈ ਹੈ। ਇਸ ਵਾਰ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਸੀਐਮ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ।

ਪਟਿਆਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ। ਜਦੋਂਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਹੁਸ਼ਿਆਰਪੁਰ ਅਤੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋਡੀ ਜਲੰਧਰ ਵਿੱਚ ਤਿਰੰਗਾ ਲਹਿਰਾਉਣਗੇ।

ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੰਮਿ੍ਤਸਰ, ਲਾਲਜੀਤ ਭੁੱਲਰ ਗੁਰਦਸਪੂਰ,ਅਮਨ ਅਰੋੜਾ ਮੁਹਾਲੀ, ਮੰਤਰੀ ਡਾ: ਬਲਜੀਤ ਕੌਰ ਬਠਿੰਡਾ, ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ, ਕੁਲਦੀਪ ਸਿੰਘ ਧਾਲੀਵਾਲ ਸ਼ਹੀਦ ਭਗਤ ਸਿੰਘ ਨਗਰ, ਡਾ: ਬਲਬੀਰ ਸਿੰਘ ਬਰਨਾਲਾ, ਬ੍ਰਹਮਸ਼ੰਕਰ ਜਿੰਪਾ ਫਿਰੋਜ਼ਪੁਰ, ਲਾਲਚੰਦ ਕਟਾਰੂਚੱਕ ਰੋਪੜ, ਚੇਤਨ ਸਿੰਘ ਜੌੜਾ ਮਾਜਰਾ ਤਰਨਤਾਰਨ, ਅਨਮੋਲ ਗਗਨ ਮਾਨ ਮਾਨਸਾ, ਬਲਕਾਰ ਸਿੰਘ ਫਾਜ਼ਿਲਕਾ ਅਤੇ ਗੁਰਮੀਤ ਸਿੰਘ ਖੁੱਡੀਆਂ ਫਰੀਦਕੋਟ ਵਿਖੇ ਤਿਰੰਗਾ ਲਹਿਰਾ ਕੇ ਸਲਾਮੀ ਲੈਣਗੇ।

 

Facebook Comments

Trending