ਪੰਜਾਬੀ
ਦਵਾਈਆਂ ਨਹੀਂ ਗਠੀਏ ਦੇ ਦਰਦ ਤੋਂ ਤੁਰੰਤ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Published
1 year agoon
ਬਦਲਦੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਹੋ ਰਹੀਆਂ ਹਨ। ਲੋਕਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਇੱਕ ਬਿਮਾਰੀ ਹੈ ਅਰਥਰਾਇਟੀਸ ਜਾਂ ਜਿਸਨੂੰ ਗਠੀਆ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਕਾਰਨ ਜੋੜਾਂ ‘ਚ ਗੱਠ ਵਰਗਾ ਮਹਿਸੂਸ ਹੋਣ ਲੱਗਦਾ ਹੈ, ਤੁਰਨ-ਫਿਰਨ, ਉੱਠਣ-ਬੈਠਣ ‘ਚ ਵੀ ਕਾਫੀ ਦਿੱਕਤ ਹੁੰਦੀ ਹੈ।
ਹੱਡੀਆਂ ਦੇ ਜੋੜਾਂ ‘ਚ ਯੂਰਿਕ ਐਸਿਡ ਜਮ੍ਹਾ ਹੋਣ ਕਾਰਨ ਜੋੜਾਂ ‘ਚ ਸੋਜ ਜਾਂ ਅਕੜਾਅ ਵੀ ਆ ਜਾਂਦਾ ਹੈ। ਪਹਿਲਾਂ ਇਹ ਬੀਮਾਰੀ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ‘ਚ ਦੇਖਣ ਨੂੰ ਮਿਲਦੀ ਸੀ ਪਰ ਅੱਜ-ਕੱਲ੍ਹ ਬਦਲਦੇ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਘੱਟ ਉਮਰ ਦੇ ਲੋਕਾਂ ‘ਚ ਵੀ ਇਹ ਬਿਮਾਰੀ ਦੇਖਣ ਨੂੰ ਮਿਲ ਰਹੀ ਹੈ।
ਗਠੀਏ ਦੀ ਬਿਮਾਰੀ ਹੁੰਦੀ ਕਿਉਂ ਹੈ : ਜੋੜਾਂ ‘ਚ ਕਾਰਟੀਲੇਜ ਨਾਮ ਦਾ ਇੱਕ ਟਿਸ਼ੂ ਹੁੰਦਾ ਹੈ ਜੋ ਹੱਡੀਆਂ ਲਈ ਕਵਰ ਦਾ ਕੰਮ ਕਰਦਾ ਹੈ ਇਸਦੇ ਨਸ਼ਟ ਹੋਣ ਤੋਂ ਬਾਅਦ ਹੱਡੀਆਂ ਰਗੜਨ ਲੱਗਦੀਆਂ ਹਨ ਅਤੇ ਇਸ ਨਾਲ ਦਰਦ ਹੋਣ ਲੱਗਦਾ ਹੈ। ਇਸ ਬਿਮਾਰੀ ਨੂੰ ਗਠੀਆ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਮੋਟਾਪਾ ਅਤੇ ਇਨਫੈਕਸ਼ਨ ਵੀ ਗਠੀਏ ਦਾ ਕਾਰਨ ਬਣ ਸਕਦੀ ਹੈ।
ਐਪਲ ਸਾਈਡਰ ਵਿਨੇਗਰ : ਇਸ ‘ਚ ਭਰਪੂਰ ਮਾਤਰਾ ‘ਚ ਮਿਨਰਲਜ਼, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਹੁੰਦੇ ਹਨ ਜੋ ਜੋੜਾਂ ਦੇ ਦਰਦ ‘ਚ ਬਹੁਤ ਫਾਇਦੇਮੰਦ ਹਨ। ਇਹ ਜੋੜਾਂ ਦੇ ਵਿਚਕਾਰਲੇ ਜ਼ਹਿਰੀਲੇ ਟੋਸਿਨਸ ਨੂੰ ਕੱਢਦਾ ਹੈ। ਰੋਜ਼ਾਨਾ ਸਵੇਰੇ ਇੱਕ ਕੱਪ ਗਰਮ ਪਾਣੀ ‘ਚ ਇੱਕ ਚੱਮਚ ਐਪਲ ਸਾਈਡਰ ਵਿਨੇਗਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਨੂੰ ਗਠੀਏ ਤੋਂ ਰਾਹਤ ਮਿਲੇਗੀ।
ਲਸਣ : ਗਠੀਏ ਦੀ ਬੀਮਾਰੀ ‘ਚ ਲਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਲਸਣ ਖਾਣਾ ਬਹੁਤ ਚੰਗਾ ਰਹੇਗਾ ਪਰ ਜੇਕਰ ਤੁਹਾਨੂੰ ਇਸ ਤਰ੍ਹਾਂ ਲਸਣ ਖਾਣਾ ਪਸੰਦ ਨਹੀਂ ਹੈ ਤਾਂ ਤੁਸੀਂ ਸਬਜ਼ੀਆਂ ‘ਚ ਇਸ ਦੀ ਵਰਤੋਂ ਵਧਾ ਸਕਦੇ ਹੋ।
ਹਲਦੀ : ਹਲਦੀ ਆਪਣੇ ਦਰਦ ਨਿਵਾਰਕ ਗੁਣਾਂ ਲਈ ਜਾਣੀ ਜਾਂਦੀ ਹੈ। ਇਸ ‘ਚ ਮੌਜੂਦ ਕਰਕਿਊਮਿਨ ਦਰਦ ਤੋਂ ਆਰਾਮ ਦਿੰਦਾ ਹੈ। ਰੋਜ਼ਾਨਾ ਇੱਕ ਗਲਾਸ ਕੋਸੇ ਦੁੱਧ ‘ਚ 1 ਚੱਮਚ ਹਲਦੀ ਮਿਲਾ ਕੇ ਪੀਓ, ਤੁਹਾਨੂੰ ਗਠੀਆ ਦੇ ਦਰਦ ਤੋਂ ਰਾਹਤ ਮਿਲੇਗੀ।
ਦਾਲਚੀਨੀ : ਇੱਕ ਕੱਪ ਗਰਮ ਪਾਣੀ ‘ਚ 1 ਚੱਮਚ ਦਾਲਚੀਨੀ ਅਤੇ 1 ਚੱਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਇਸ ਬੀਮਾਰੀ ਤੋਂ ਕਾਫੀ ਹੱਦ ਤਕ ਰਾਹਤ ਮਿਲੇਗੀ। ਤੁਸੀਂ ਦਾਲਚੀਨੀ ਅਤੇ ਸ਼ਹਿਦ ਦਾ ਪੇਸਟ ਬਣਾਕੇ ਦਰਦ ਵਾਲੀ ਜਗ੍ਹਾ ‘ਤੇ ਹੌਲੀ-ਹੌਲੀ ਮਸਾਜ ਵੀ ਕਰ ਸਕਦੇ ਹੋ।
ਅਦਰਕ : ਰੋਜ਼ ਸਵੇਰੇ ਖਾਲੀ ਪੇਟ ਕੱਚਾ ਅਦਰਕ ਖਾਣ ਨਾਲ ਸਰੀਰ ‘ਚ ਬਲੱਡ ਫਲੋ ਵਧਦਾ ਹੈ ਅਤੇ ਇਸ ਦੇ ਦਰਦ ਤੋਂ ਰਾਹਤ ਦੇਣ ਵਾਲੇ ਗੁਣ ਤੁਹਾਨੂੰ ਗਠੀਏ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਣਗੇ।
ਸਰ੍ਹੋਂ ਦਾ ਤੇਲ : ਰੋਜ਼ਾਨਾ ਜੋੜਾਂ ‘ਚ ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਮਸਾਜ ਕਰਨ ਨਾਲ ਜੋੜਾਂ ‘ਚ ਬਲੱਡ ਫਲੋ ਵਧਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਤੇਲ ਨਾਲ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਪਾਲੀਥੀਨ ਨਾਲ ਕਵਰ ਕਰ ਲਓ ਅਤੇ ਗਰਮ ਤੌਲੀਏ ਇਸ ‘ਤੇ ਰੱਖ ਕੇ ਸਿਕਾਈ ਕਰੋ। ਇਸ ਨਾਲ ਤੁਹਾਨੂੰ ਗਠੀਆ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਮਿਲੇਗੀ।
ਆਲੂ ਦਾ ਜੂਸ : ਸ਼ਾਇਦ ਤੁਸੀਂ ਇਸ ਦੀ ਵਰਤੋਂ ਬਾਰੇ ਬਹੁਤਾ ਨਹੀਂ ਸੁਣਿਆ ਹੋਵੇਗਾ ਪਰ ਆਲੂ ਦਾ ਜੂਸ ਗਠੀਏ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਲੂ ਦੇ ਜੂਸ ‘ਚ ਕਈ ਤਰ੍ਹਾਂ ਦੇ ਖਣਿਜ ਮੌਜੂਦ ਹੁੰਦੇ ਹਨ, ਜਿਸ ਨੂੰ ਪੀਣ ਨਾਲ ਸਰੀਰ ‘ਚ ਜਮ੍ਹਾ ਯੂਰਿਕ ਐਸਿਡ ਸਰੀਰ ‘ਚੋਂ ਬਾਹਰ ਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਗਠੀਏ ਦੀ ਬੀਮਾਰੀ ਤੋਂ ਬਹੁਤ ਰਾਹਤ ਮਿਲਦੀ ਹੈ। ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਤੁਸੀਂ ਗਠੀਏ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ ਪਰ ਕੁਝ ਵੀ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਲਓ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ