Connect with us

ਪੰਜਾਬ ਨਿਊਜ਼

ਸੂਬੇ ‘ਚ ਮੁੜ ਇੰਨੇ ਦਿਨ ਮੀਂਹ ਪੈਣ ਦੀ ਸੰਭਾਵਨਾ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ

Published

on

Chance of rain again in the state for so many days, know the latest weather conditions of your area

ਲੁਧਿਆਣਾ : ਪੰਜਾਬ ’ਚ ਬੁੱਧਵਾਰ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਮੌਸਮ ਦਾ ਮਿਜ਼ਾਜ ਵੱਖ-ਵੱਖ ਰਿਹਾ। ਕਿਤੇ ਬਾਰਿਸ਼ ਹੋਈ ਤੇ ਕਿਤੇ ਪੂਰਾ ਦਿਨ ਸੁੱਕਾ ਲੰਘ ਗਿਆ। ਕਈ ਥਾਵਾਂ ’ਤੇ ਬੱਦਲ ਛਾਏ ਰਹੇ ਤੇ ਕਿਤੇ ਹੁੰਮਸ ਕਾਰਨ ਲੋਕ ਪਰੇਸ਼ਾਨ ਰਹੇ। ਓਧਰ ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ 28 ਜੁਲਾਈ ਤੱਕ ਪੰਜਾਬ ’ਚ ਬਾਰਿਸ਼ ਦੀ ਸੰਭਾਵਨਾ ਹੈ। 29 ਜੁਲਾਈ ਤੋਂ ਮੌਸਮ ਸਾਫ਼ ਹੋ ਜਾਵੇਗਾ।

ਬੁੱਧਵਾਰ ਨੂੰ ਪਟਿਆਲਾ ਸਭ ਤੋਂ ਗਰਮ ਰਿਹਾ, ਜਿੱਥੇ ਦਿਨ ਦਾ ਤਾਪਮਾਨ 36.0 ਡਿਗਰੀ ਸੈਲਸੀਅਸ ਰਿਹਾ। ਮੋਹਾਲੀ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 23.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ’ਚ ਦਿਨ ਦਾ ਤਾਪਮਾਨ 34.3 ਡਿਗਰੀ, ਅੰਮ੍ਰਿਤਸਰ ’ਚ 33.6 ਡਿਗਰੀ, ਬਠਿੰਡਾ ’ਚ 33.2 ਡਿਗਰੀ ਤੇ ਗੁਰਦਾਸਪੁਰ ’ਚ 32.0 ਡਿਗਰੀ ਰਿਹਾ।

Facebook Comments

Trending