Connect with us

ਅਪਰਾਧ

ਲੁਧਿਆਣਾ ‘ਚ ਸ਼ਿਵ ਸੇਨਾ ਆਗੂ ਗ੍ਰਿਫ਼ਤਾਰ, 13 ਸਾਲਾਂ ਤੋਂ ਚੱਲ ਰਿਹਾ ਸੀ ਫਰਾਰ

Published

on

Shiv Sena leader arrested in Ludhiana, absconding for 13 years

ਲੁਧਿਆਣਾ ਪੁਲਿਸ ਨੇ ਭਗੌੜੇ ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ 13 ਸਾਲਾਂ ਤੋਂ ਭਗੌੜਾ ਸੀ। 2010 ਵਿੱਚ ਸ਼ਿਮਲਾਪੁਰੀ ਥਾਣੇ ਵਿੱਚ ਹੇਮੰਤ ਠਾਕੁਰ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ 13 ਮਾਰਚ 2010 ਨੂੰ ਗਸ਼ਤ ਦੌਰਾਨ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ 2 ਵਿੱਚ ਹੇਮੰਤ ਸਿੰਘ ਠਾਕੁਰ ਨੂੰ ਪੁਲਿਸ ਨੇ ਤਲਾਸ਼ੀ ਲਈ ਰੋਕਿਆ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ ਇਕ ਚਾਕੂ ਬਰਾਮਦ ਕੀਤਾ ਸੀ ।

ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ 25/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਭਗੌੜਾ ਹੋਣ ਦੇ ਬਾਵਜੂਦ ਇੱਕ ਸਾਲ ਪਹਿਲਾਂ ਹੇਮੰਤ ਠਾਕੁਰ ਗੰਨਮੈਨ ਨਾਲ ਘੁੰਮ ਰਿਹਾ ਸੀ। ਗੰਨਮੈਨ ਦੀ ਤਾਇਨਾਤੀ ਤੋਂ ਪਹਿਲਾਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਵੀ ਨਹੀਂ ਕੀਤੀ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਦੱਸਿਆ ਕਿ ਹੇਮੰਤ ਠਾਕੁਰ ਨੇ ਕਰੀਬ 6 ਦਿਨ ਪਹਿਲਾਂ ਸ਼ਿਵ ਸੈਨਾ ਪੰਜਾਬ ਤੋਂ ਅਸਤੀਫਾ ਦੇ ਦਿੱਤਾ ਸੀ। ਹੇਮੰਤ ਨੇ ਮਹਾਨਗਰ ਵਿੱਚ ਸ਼ਿਵ ਸੈਨਾ ਆਗੂਆਂ ਦੀ ਜਾਂਚ ਦਾ ਮੁੱਦਾ ਉਠਾਇਆ ਸੀ।

Facebook Comments

Trending