Connect with us

ਪੰਜਾਬੀ

ਤੇਜਾ ਸਿੰਘ ਸੁਤੰਤਰ ਸਕੂਲ ‘ਚ ਮਨਾਇਆ ਗਿਆ ਤੀਆਂ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ

Published

on

Tea festival and cultural fair was celebrated in Teja Singh Independent School

ਲੁਧਿਆਣਾ : ਕਿਸੇ ਵੀ ਸੱਭਿਆਚਾਰ ਨੂੰ ਬਚਾਉਣ ਲਈ ਜਰੂਰੀ ਹੁੰਦਾ ਹੈ ਉਥੋਂ ਦੀ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨਾ। ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਇਹ ਉਪਰਾਲਾ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ , ਲੁਧਿਆਣਾ ਵੱਲੋਂ ਧੂਮ-ਧਾਮ ਨਾਲ ਕੀਤਾ ਗਿਆ। ਇਸ ਸਾਲ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।

ਮੇਲੇ ਵਿੱਚ ਸਕੂਲ ਦੇ ਡਾਇਰੈਕਟਰ ਗੁਰਪਾਲ ਕੌਰ ਗਰੇਵਾਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਮੇਲੇ ਦਾ ਆਰੰਭ ਰੱਬ ਨੂੰ ਯਾਦ ਕਰਦਿਆਂ ਉਸ ਦੀ ਸਿਫ਼ਤ ਵਿੱਚ ਸਾਵਣ ਆਇਆ ਹੇ ਸਖੀ ਸ਼ਬਦ ਨਾਲ ਕੀਤਾ ਗਿਆ। ਵਿਦਿਆਰਥੀਆਂ ਨੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਆਪਣੀ –ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ।

ਮੇਲੇ ਵਿੱਚ ਮਿਸ ਤੀਜ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 10+2 ਦੀ ਮਿਸ ਭਵਨਦੀਪ ਕੌਰ ਨੇ ਮਿਸ ਤੀਜ , ਬਬਲਪ੍ਰੀਤ ਕੌਰ ਨੇ ਰਨਰ-ਅੱਪ , ਸ਼ਰਨਜੀਤ ਕੌਰ ਨੇ ਟੌਰ ਪੰਜਾਬਣ ਦੀ ਅਤੇ ਫਰਲੀਨ ਕੌਰ ਨੇ ਤੋਰ ਮਜਾਜਣ ਦੀ ਦਾ ਖਿਤਾਬ ਜਿੱਤਿਆ।

ਸੱਭਿਆਚਾਰਕ ਮੇਲੇ ਵਿੱਚ ਵਿਰਸੇ ਦਾ ਵਾਰਸ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ 10+2 ਕਲਾਸ ਦੇ ਵਿਦਿਆਰਥੀ ਰੋਹਿਤ ਸ਼ਰਮਾ ਨੇ ਵਿਰਸੇ ਦਾ ਵਾਰਸ , ਹਰਪ੍ਰੀਤ ਸਿੰਘ ਨੇ ਰਨਰ ਅੱਪ, ਰੀਸ਼ੀ ਦੇਵ ਸ਼ਰਮਾ ਨੇ ਗੱਭਰੂ ਪੰਜਾਬ ਦਾ ਅਤੇ ਆਰਯਮਾਨ ਸਿੰਘ ਨੇ ਅਣਖੀਲਾ ਗੱਭਰੂ ਦਾ ਖਿਤਾਬ ਪ੍ਰਾਪਤ ਕੀਤਾ। ਇਸ ਮੌਕੇ ਸਾਲ 2022-23 ਦੌਰਾਨ ਕਲਾਸ 10+1 ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਪੂਰੇ ਸਾਲ ਸਕੂਲ ਵਿੱਚ ਹਾਜ਼ਰ ਰਹਿਣ ਵਾਲੇ ਵਿਦਿਅਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਨੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਦੇ ਅਤੇ ਇਕ ਵਧੀਆ ਇਨਸਾਨ ਬਣਨ ਲਈ ਕੀਮਤੀ ਸੁਝਾਅ ਦੱਸੇ। ਆਖ਼ੀਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸਲਾਘਾਂ ਕੀਤੀ।

 

 

Facebook Comments

Trending