Connect with us

ਅਪਰਾਧ

ਲੁਧਿਆਣਾ ‘ਚ NRI ਕ.ਤ.ਲ ਮਾਮਲੇ ‘ਚ ਵੱਡਾ ਖ਼ੁਲਾਸਾ, ਨੌਕਰ ਹੀ ਨਿਕਲਿਆ ਮਾਸਟਰ ਮਾਈਂਡ

Published

on

A big revelation in the case of NRI murder in Ludhiana, the servant of the house turned out to be the mastermind.

ਲੁਧਿਆਣਾ : ਲੁਧਿਆਣਾ ਦੇ ਐਨ. ਆਰ. ਆਈ. ਬਿੰਦ ਲਲਤੋਂ ਦੇ ਕਤਲ ਮਾਮਲੇ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕਤਲਕਾਂਡ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਬੱਲ ਸਿੰਘ ਨਿਕਲਿਆ। ਉਸ ਨੇ ਬਨਿੰਦਰਪਾਲ ਸਿੰਘ ਲਲਤੋਂ ਦਾ ਕਤਲ ਕਰਨ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।

ਦਰਅਸਲ ਬੱਲ ਸਿੰਘ ਪਿਛਲੇ 15 ਸਾਲਾਂ ਤੋਂ ਐੱਨ. ਆਰ. ਆਈ. ਦੇ ਘਰ ‘ਚ ਕੰਮ ਕਰ ਰਿਹਾ ਸੀ ਅਤੇ ਐੱਨ. ਆਰ. ਆਈ. ਦੇ ਮਾਤਾ-ਪਿਤਾ ਉਸ ਨੂੰ ਪੁੱਤਾਂ ਵਾਂਗ ਸਮਝਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਨਿੰਦਰਪਾਲ ਸਿੰਘ ਆਪਣੇ ਨੌਕਰ ਬੱਲ ਸਿੰਘ ਨੂੰ ਲੋਕਾਂ ਸਾਹਮਣੇ ਉਸ ਦੀ ਮਾਤਾ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਜ਼ਲੀਲ ਕਰਦਾ ਸੀ। ਦੋਸ਼ੀ ਜਗਰਾਜ ਸਿੰਘ ਉਰਫ਼ ਗਾਜਾ ਦਾ ਮ੍ਰਿਤਕ ਨਾਲ ਕੋਠੀ ਦੇ ਕਬਜ਼ੇ ਸਬੰਧੀ ਪੈਸਿਆਂ ਦਾ ਲੈਣ-ਦੇਣ ਸੀ, ਜੋ ਕਿ ਕਤਲ ਦਾ ਕਾਰਨ ਬਣਿਆ।

Facebook Comments

Trending