Connect with us

ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀ ਨੂੰ ਸਰਵੋਤਮ ਪੀ.ਐੱਚ.ਡੀ. ਥੀਸਿਸ ਲਈ ਮਿਲਿਆ ਐਵਾਰਡ

Published

on

PAU The student of the best Ph.D. Award received for thesis

ਲੁਧਿਆਣਾ : ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਵਿੱਚ ਪੀ.ਐੱਚ.ਡੀ ਦੀ ਖੋਜਾਰਥੀ ਡਾ. ਪ੍ਰਭਜੀਤ ਕੌਰ ਨੂੰ ਬੀਤੇ ਦਿਨੀਂ ਇੱਕ ਅੰਤਰਰਾਸਟਰੀ ਕਾਨਫਰੰਸ ਵਿੱਚ ਸਰਵੋਤਮ ਥੀਸਿਸ ਐਵਾਰਡ ਨਾਲ ਨਿਵਾਜਿਆ ਗਿਆ ਹੈ | ਇਹ ਚੌਥੀ ਕੌਮਾਂਤਰੀ ਕਾਨਫਰੰਸ ਖੇਤੀਬਾੜੀ, ਬਾਗਬਾਨੀ ਅਤੇ ਸਹਾਇਕ ਖੇਤਰਾਂ ਦੇ ਬਦਲਾਅ ਅਤੇ ਖੋਜਾਂ ਬਾਰੇ ਭਾਰਤੀ ਖੇਤੀ ਅਤੇ ਬਾਗਬਾਨੀ ਖੋਜ ਵਿਕਾਸ ਸੁਸਾਇਟੀ ਚੰਡੀਗੜ• ਅਤੇ ਮਾਲਾਰੈਡੀ ਯੂਨੀਵਰਸਿਟੀ ਹੈਦਰਾਬਾਦ ਵੱਲੋਂ ਕਰਵਾਈ ਗਈ ਸੀ |

 ਡਾ. ਪ੍ਰਭਜੀਤ ਦੀ ਖੋਜ ਅਨੁਸਾਰ ਤਿੰਨ ਪ੍ਰਮੁੱਖ ਲੱਭਤਾਂ ਸਾਹਮਣੇ ਆਈਆਂ ਹਨ ਇਨ•ਾਂ ਵਿੱਚੋਂ ਘੱਟ ਮਿਆਦ ਵਾਲੀ ਝੋਨੇ ਦੀ ਕਿਸਮ ਪੀ ਆਰ 126 ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਅਤੇ 10 ਜੁਲਾਈ ਤੱਕ 25-30 ਦਿਨ ਪੁਰਾਣੀ ਪਨੀਰੀ 20  15 ਸੈਂਟੀਮੀਟਰ ਦੀ ਦੂਰੀ ’ਤੇ ਕਤਾਰਾਂ ਵਿੱਚ ਲਾਉਣ ਨਾਲ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ | ਡਾ. ਪ੍ਰਭਜੀਤ ਕੌਰ ਦੀ ਇਹ ਲੱਭਤ ਰਾਜ ਦੀ ਫਸਲਾਂ ਸੰਬੰਧੀ ਸਿਫ਼ਾਰਸ਼ਾਂ ਵਾਲੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਹੈ |

Facebook Comments

Trending