Connect with us

ਅਪਰਾਧ

ਲੁਧਿਆਣਾ ਦੇ ਥਾਣੇ ‘ਚੋਂ ਚੋਰ ਫ਼ਰਾਰ, SHO ਇੰਸਪੈਕਟਰ ਸੰਜੀਵ ਕਪੂਰ ਮੁਅੱਤਲ

Published

on

Thief escaped from Ludhiana police station, SHO Inspector Sanjeev Kapur suspended

ਲੁਧਿਆਣਾ : ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-3 ਦੇ ਪੁਲਸ ਮੁਲਾਜ਼ਮਾਂ ਦੇ ਉਸ ਸਮੇਂ ਹੱਥ-ਪੈਰ ਫੁੱਲ ਗਏ, ਜਦੋਂ ਇਕ ਚੋਰ ਥਾਣੇ ‘ਚੋਂ ਫ਼ਰਾਰ ਹੋ ਗਿਆ। ਇਸ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐੱਸ. ਐੱਚ. ਓ. ਇੰਸਪੈਕਟਰ ਸੰਜੀਵ ਕਪੂਰ ਨੂੰ ਮੁਅੱਤਲ ਕਰ ਦਿੱਤਾ ਹੈ।

ਅਪਰਾਧੀ ਕੋਲ ਲੋਹੇ ਦੀ ਰਾਡ ਸੀ, ਜਿਸ ਦੀ ਮਦਦ ਨਾਲ ਉਹ ਥਾਣੇ ‘ਚੋਂ ਭੱਜ ਗਿਆ। ਇਹ ਜਾਂਚ ਦਾ ਵਿਸ਼ਾ ਹੈ ਕਿ ਆਖ਼ਰ ਇਕ ਹਵਾਲਾਤੀ ਕੋਲ ਲੋਹੇ ਦੀ ਰਾਡ ਕਿਵੇਂ ਪਹੁੰਚ ਗਈ। ਇਸ ਦੇ ਮੱਦੇਨਜ਼ਰ ਲਾਪਰਵਾਹੀ ਵਰਤਣ ਕਾਰਨ ਐੱਸ. ਐੱਚ. ਓ. ਨੂੰ ਮੁਅੱਤਲ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਨੇ ਸਾਰੇ ਐੱਸ. ਐੱਚ. ਓ. ਨੂੰ ਨਿਰਦੇਸ਼ ਦਿੱਤੇ ਹਨ ਕਿ ਡਿਊਟੀ ‘ਤੇ ਲਾਪਰਵਾਹੀ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Facebook Comments

Trending