Connect with us

ਅਪਰਾਧ

ਰੇਤੇ ਦੀ ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਸ ਪਾਰਟੀ ’ਤੇ ਹਮਲਾ, ਦੋ ਗ੍ਰਿਫਤਾਰ

Published

on

Police party attacked to stop illegal sand mining, two arrested

ਲੁਧਿਆਣਾ : ਸਤਲੁਜ ਦਰਿਆ ਕਿਨਾਰੇ ਬੀਤੀ ਰਾਤ ਰੇਤੇ ਦੀ ਨਾਜਾਇਜ਼ ਮਾਈਨਿੰਗ ਰੋਕਣ ਗਏ ਮਾਛੀਵਾੜਾ ਪੁਲਸ ਦੇ ਸਹਾਇਕ ਥਾਣੇਦਾਰ ਅਤੇ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਹਮਲਾਵਾਰ ਪੁਲਸ ਦੇ ਕਬਜ਼ੇ ’ਚੋਂ ਰੇਤੇ ਦੀ ਭਰੀ ਨਾਜਾਇਜ਼ ਟਰਾਲੀ ਅਤੇ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਵੀ ਛੁਡਵਾ ਕੇ ਲੈ ਗਏ। ਮਾਛੀਵਾੜਾ ਪੁਲਸ ਵਲੋਂ ਇਸ ਮਾਮਲੇ ‘ਚ 7 ਤੋਂ ਜ਼ਿਆਦਾ ਵਿਅਕਤੀਆਂ ਦੀ ਪਛਾਣ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਤਲਾਨਾ ਹਮਲਾ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਸ ਪਾਰਟੀ ਰੇਤੇ ਦੀ ਭਰੀ ਟਰਾਲੀ ਅਤੇ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਮਾਛੀਵਾੜਾ ਥਾਣੇ ਵੱਲ ਆ ਰਹੀ ਸੀ ਤਾਂ ਰਸਤੇ ‘ਚ ਕਾਰ ਸਵਾਰ ਵਿਅਕਤੀਆਂ ਨੇ ਪੁਲਸ ਅਧਿਕਾਰੀਆਂ ਨੂੰ ਘੇਰ ਲਿਆ। ਇਹ ਕਾਰ ਸਵਾਰ ਵਿਅਕਤੀ ਪੁਲਸ ਨਾਲ ਹੱਥੋਪਾਈ ਕਰਨ ਲੱਗੇ, ਇੱਥੋਂ ਤੱਕ ਕਿ ਡੰਡਿਆਂ ਨਾਲ ਉਨ੍ਹਾਂ ’ਤੇ ਹਮਲਾ ਕਰ ਕੁੱਟਮਾਰ ਕੀਤੀ। ਇਹ ਹਮਲਾਵਾਰ ਪੁਲਸ ਕੋਲੋਂ ਰੇਤੇ ਦੀ ਭਰੀ ਟਰਾਲੀ ਅਤੇ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਵੀ ਪੁਲਸ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ।

ਇਸ ਹਮਲੇ ‘ਚ ਫੱਟੜ ਹੋਏ ਸਹਾਇਕ ਥਾਣੇਦਾਰ ਜਸਵੰਤ ਸਿੰਘ ਅਤੇ ਮੁਲਾਜ਼ਮ ਪਰਮਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਐੱਸ. ਐੱਸ. ਪੀ. ਖੰਨਾ ਨੇ ਦੱਸਿਆ ਕਿ ਇਸ ਹਮਲੇ ’ਚ ਦੋਵੇਂ ਮੁਲਾਜ਼ਮਾਂ ਦੀਆਂ ਹੱਡੀਆਂ ਵੀ ਫੈਕਚਰ ਹੋ ਗਈਆਂ ਹਨ, ਜਦਕਿ ਕੁੱਝ ਹੋਰ ਮੁਲਾਜ਼ਮ ਮਾਮੂਲੀ ਫੱਟੜ ਹੋਏ। ਪੁਲਸ ਅਨੁਸਾਰ ਜਿਨ੍ਹਾਂ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ, ਉਨ੍ਹਾਂ ’ਚੋਂ 2 ਕਥਿਤ ਦੋਸ਼ੀ ਸ਼ਸ਼ੀ ਪਾਲ ਅਤੇ ਵੇਦ ਪਾਲ (ਦੋਵੇਂ ਪਿਓ-ਪੁੱਤਰ) ਵਾਸੀ ਟੰਡੀ ਮੰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

 

 

Facebook Comments

Trending