Connect with us

ਪੰਜਾਬ ਨਿਊਜ਼

ਇਸ ਦਿਨ ਸੂਬੇ ’ਚ ਤੇਜ਼ ਬਾਰਿਸ਼ ਦੀ ਸੰਭਾਵਨਾ, ਜਾਣੋ ਮੌਸਮ ਦਾ ਤਾਜ਼ਾ ਹਾਲ

Published

on

Chance of heavy rain in the state on this day, know the latest weather situation

ਲੁਧਿਆਣਾ : ਸ਼ਨਿਚਰਵਾਰ 22 ਜੁਲਾਈ ਨੂੰ ਇਕ ਵਾਰ ਫਿਰ ਮੌਸਮ ’ਚ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦਿਨ ਸੂਬੇ ਦੇ ਕੁਝ ਹਿੱਸਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਜਦਕਿ ਇਸ ਤੋਂ ਬਾਅਦ 23 ਤੇ 24 ਜੁਲਾਈ ਨੂੰ ਬਿਜਲੀ ਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਥਾਵਾਂ ’ਤੇ ਹਲਕੇ ਬੱਦਲ ਛਾਏ ਰਹੇ ਤੇ ਕੁਝ ਇਲਾਕਿਆਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਹਾਲਾਂਕਿ ਕਈ ਥਾਵਾਂ ’ਤੇ ਧੁੁੱਪ ਖਿੜੀ ਰਹੀ। ਇਸ ਦੌਰਾਨ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 33.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਬਠਿੰਡਾ ’ਚ 37.6, ਗੁਰਦਾਸਪੁਰ ’ਚ 35.4 ਤੇ ਹੁਸ਼ਿਆਰਪਰ ’ਚ 35.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Facebook Comments

Trending