Connect with us

ਪੰਜਾਬੀ

ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਕਰਵਾਏ ਪੌਟ ਪੇਂਟਿੰਗ ਮੁਕਾਬਲੇ 

Published

on

PAU The extension education department conducted a pot painting competition

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਨੌਜਵਾਨ ਵਿਦਿਆਰਥੀਆਂ ਨੂੰ ਵਧੇਰੇ ਸਿਰਜਣਾਤਮਕ ਅਮਲ ਨਾਲ ਜੋੜਨ ਲਈ ਇੱਕ ਵਿਸ਼ੇਸ਼ ਪੌਟ ਪੇਂਟਿੰਗ ਮੁਕਾਬਲਾ ਕਰਵਾਇਆ | ਇਸ ਮੁਕਾਬਲੇ ਵਿੱਚ 24 ਵਿਦਿਆਰਥੀਆਂ ਨੇ ਉਤਸਾਹ ਨਾਲ ਭਾਗ ਲਿਆ| ਵਿਭਾਗ ਦੇ ਮੁਖੀ ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਕਰਵਾਏ ਗਏ ਹਨ|

ਉਨ•ਾਂ ਕਿਹਾ ਕਿ ਮੁਕਾਬਲਿਆਂ ਦਾ ਉਦੇਸ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨਾ ਹੈ| ਇਸ ਸਮਾਗਮ ਦੇ ਆਯੋਜਕ ਡਾ. ਲਖਵਿੰਦਰ ਕੌਰ ਨੇ ਕਿਹਾ ਕਿ ਪੌਟ ਪੇਂਟਿੰਗ ਵਾਧੂ ਸਮੇਂ ਵਿੱਚ ਕੀਤਾ ਗਿਆ ਕੋਈ ਕਾਰਜ ਹੀ ਨਹੀਂ ਬਲਕਿ ਮਨੁੱਖੀ ਮਨ ਦੀ ਸਿਰਜਣਾਮਕਤਾ ਦੀ ਅੱਕਾਸੀ ਹੈ | ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅੰਦਰ ਪਏ ਹੁਨਰ ਨੂੰ ਪਛਾਨਣਾ ਅਤੇ ਉਸਨੂੰ ਕਿਸੇ ਕਲਾ ਦੇ ਮਾਧਿਅਮ ਰਾਹੀਂ ਪੇਸ਼ ਕਰਨਾ ਸਿੱਖਣਾ ਚਾਹੀਦਾ ਹੈ|

Facebook Comments

Advertisement

Trending