Connect with us

ਅਪਰਾਧ

ਵਿਦੇਸ਼ ਜਾਣ ਵਾਲੇ ਹੋ ਜਾਣ ਸਾਵਾਧਾਨ! ‘Work Visa’ ਦੀ ਆੜ ‘ਚ ਲੱਖਾਂ ਰੁਪਏ ਦੀ ਮਾਰੀ ਠੱਗੀ

Published

on

Those going abroad be careful! Fraud of lakhs of rupees under the guise of 'Work Visa'

ਲੁਧਿਆਣਾ : ਵਰਕ ਵੀਜ਼ਾ ‘ਤੇ ਵਿਦੇਸ਼ ਜਾਣ ਦੇ ਚੱਕਰ ‘ਚ ਔਰਤ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਨਤਾ ਕਾਲੋਨੀ ਦੀ ਰਹਿਣ ਵਾਲੀ ਸੰਤੋਸ਼ ਰਾਣੀ ਨੇ ਵਰਕ ਵੀਜ਼ਾ ‘ਤੇ ਪੋਲੈਂਡ ਜਾਣਾ ਸੀ। ਪੀੜਤਾ ਦਾ ਦੋਸ਼ ਹੈ ਕਿ ਵਿਦੇਸ਼ ਭੇਜਣ ਦੇ ਨਾਂ ‘ਤੇ ਟ੍ਰੈਵਲ ਏਜੰਟਾਂ ਨੇ ਉਸ ਨਾਲ 2 ਲੱਖ, 70 ਹਜ਼ਾਰ ਰੁਪਏ ਦੀ ਠੱਗੀ ਮਾਰੀ। ਇਸ ਤੋਂ ਬਾਅਦ ਉਨ੍ਹਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਦੋਸ਼ੀਆਂ ਦੀ ਪਛਾਣ ਫਿਲੌਰ ਦੇ ਰਹਿਣ ਵਾਲੇ ਸੁਨੀਲ ਬਾਊਂਸਰ, ਸੁਮਿਤ ਵਾਸੀ ਮੁੰਬਈ, ਸੀਆ ਬਾਂਕਰ, ਮੈਨੇਜਰ ਮਨਪ੍ਰੀਤ ਸਿੰਘ, ਵਿਨੇ ਹਾਰਲਾਲ ਮੁੰਬਈ, ਨਿਸ਼ਾਂਤ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਨੇ ਪੀੜਤਾਂ ਦੇ ਬਿਆਨਾਂ ‘ਤੇ ਉਕਤ ਦੋਸ਼ੀਆਂ ਵਿਰੁੱਧ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Facebook Comments

Trending