ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਖੋਜ ਵਿਦਿਆਰਥੀ ਸ਼੍ਰੀ ਕਲਪ ਦਾਸ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਤੋਂ ਇੰਸਪਾਇਰਡ ਫੈਲੋਸ਼ਿਪ ਪ੍ਰਾਪਤ ਹੋਈ ਹੈ | ਸ਼੍ਰੀ ਕਲਪ ਦਾਸ ਗਾਜਰ ਦੇ ਜੀਨੋਟਾਈਪਸ ਬਾਰੇ ਖੋਜ ਕਾਰਜ ਕਰ ਰਹੇ ਹਨ ਜਿਸ ਨਾਲ ਗਾਜਰ ਦੇ ਹਾਈਬ੍ਰਿਡ ਦੇ ਵਿਕਾਸ ਵਿੱਚ ਮਦਦ ਮਿਲੇਗੀ ਅਤੇ ਗਾਜਰ ਦੀ ਪੌਸ਼ਕਿਤਾ ਭਰਪੂਰ ਕਿਸਮ ਪੈਦਾ ਕੀਤੀ ਜਾਵੇਗੀ|
ਇੰਸਪਾਇਰ ਫੈਲੋਸ਼ਿਪ ਪੋਸਟ ਗ੍ਰੈਜੂਏਟ ਅਕਾਦਮਿਕ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਸਿਖਰਲੇ ਰੈਂਕ ਵਾਲੇ ਵਿਦਿਆਰਥੀ ਨੂੰ ਪ੍ਰਾਪਤ ਹੁੰਦੀ ਹੈ | ਇਸ ਫੈਲੋਸ਼ਿਪ ਤਹਿਤ ਹਰ ਖੋਜਾਰਥੀ ਨੂੰ 31,000 ਰੁਪਏ ਦੀ ਰਾਸ਼ੀ ਅਤੇ 4,000 ਰਿਹਾਇਸ਼ ਲਈ ਮਿਲਦੇ ਹਨ | ਇਸ ਤੋਂ ਇਲਾਵਾ ਸਲਾਨਾ 20,000 ਰੁਪਏ ਫੁਟਕਲ ਖਰਚਿਆਂ ਲਈ ਦਿੱਤੇ ਜਾਂਦੇ ਹਨ |