Connect with us

ਪੰਜਾਬੀ

ਪੀ.ਏ.ਯੂ.ਵਿੱਚ ਕਰਵਾਈਆਂ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ

Published

on

Cultural and sports activities conducted in PAU

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਕੁੜੀਆਂ ਦੇ ਹੋਸਟਲ ਨੰ. 10 ਵਿੱਚ ਮੇਰਾ ਹੋਸਟਲ ਮੇਰਾ ਘਰ ਮੁਹਿੰਮ ਤਹਿਤ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਡਾ. ਗੋਸਲ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਦਾ ਧਿਆਨ ਆਪਣੇ ਵਿਦਿਆਰਥੀਆਂ ਦੀ ਬਿਹਤਰ ਸਰੀਰਕ ਅਤੇ ਮਾਨਸਿਕ ਸਿਹਤ ਬਰਕਰਾਰ ਰੱਖਣ ਨਾਲ ਜੁੜਿਆ ਹੋਇਆ ਹੈ |

ਉਹਨਾਂ ਕਿਹਾ ਕਿ ਹੋਸਟਲ ਵਿੱਚ ਪੜ•ਾਈ ਦੇ ਨਾਲ-ਨਾਲ ਉਸਾਰੂ ਵਾਤਾਵਰਨ ਕਾਇਮ ਹੋਣਾ ਚਾਹੀਦਾ ਹੈ ਤਾਂ ਜੋ ਇਥੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਸਮਾਂ ਬਤੀਤ ਕਰਨ ਦਾ ਮੌਕਾ ਮਿਲੇ | ਡਾ. ਗੋਸਲ ਨੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਕਰਵਾਈਆਂ ਜਾ ਰਹੀਆਂ ਉਸਾਰੂ ਗਤੀਵਿਧੀਆਂ ਦੀ ਸ਼ਲਾਘਾ ਵੀ ਕੀਤੀ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਨੁੱਖ ਹੋਣ ਦੇ ਨਾਤੇ ਅਸੀਂ ਆਪਣੇ ਆਲੇ-ਦੁਆਲੇ ਨੂੰ ਹਾਂ ਪੱਖੀ ਊਰਜਾ ਅਤੇ ਸਫਾਈ ਨਾਲ ਭਰਪੂਰ ਰੱਖਣਾ ਹੈ |

ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿਚਲਾ ਵਾਤਾਵਰਨ ਹੋਸਟਲਾਂ ਤੋਂ ਪ੍ਰਭਾਵਿਤ ਵੀ ਹੁੰਦਾ ਹੈ ਇਸ ਲਈ ਹੋਸਟਲਾਂ ਵਿੱਚ ਵਿਦਿਆਰਥੀਆਂ ਦਾ ਖੁਸ਼ੀ ਅਤੇ ਜੋਸ਼ ਨਾਲ ਭਰੇ ਰਹਿਣਾ ਲਾਜ਼ਮੀ ਹੈ | ਡਾ. ਜੌੜਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਭਾਵਨਾ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦੀ ਹੈ | ਇਹੀ ਇਹਨਾਂ ਮੁਕਾਬਲਿਆਂ ਦਾ ਅਸਲ ਮੰਤਵ ਹੈ | ਹੋਸਟਲ ਨੰ. 10 ਵਿੱਚ ਕਰਵਾਏ ਬੈਡਮਿੰਟਨ ਮੁਕਾਬਲਿਆਂ ਵਿੱਚ ਗੁਰਸਿਮਰਨ ਕੌਰ ਨੇ ਪਹਿਲਾ ਅਤੇ ਸਪਨਾ ਨੇ ਦੂਜਾ ਸਥਾਨ ਹਾਸਲ ਕੀਤਾ |

ਸੋਹਣਾ ਕਮਰਾ ਮੁਕਾਬਲੇ ਵਿੱਚ ਕਮਰਾ ਨੰ. 21 ਨੂੰ ਸਭ ਤੋਂ ਸਾਫ਼-ਸੁਥਰਾ ਕਮਰਾ ਐਲਾਨਿਆ ਗਿਆ | ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਅਲੀਸ਼ਾ ਨੇ ਪਹਿਲਾ ਸਥਾਨ ਹਾਸਲ ਕੀਤਾ | ਮਹਿੰਦੀ ਦੇ ਮੁਕਾਬਲੇ ਵਿੱਚ ਤਮੰਨਾ ਵਰਮਾ ਪਹਿਲੇ, ਅਲੀਸ਼ਾ ਦੂਜੇ ਅਤੇ ਰਮਨਦੀਪ ਕੌਰ ਤੀਜੇ ਸਥਾਨ ਤੇ ਰਹੇ | ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਨਵਪ੍ਰੀਤ ਨੇ ਹਾਸਲ ਕੀਤਾ ਜਦਕਿ ਗਾਉਣ ਦਾ ਮੁਕਾਬਲਾ ਪ੍ਰੀਤ ਨੇ ਜਿੱਤਿਆ | ਭੰਡਾਂ ਦੀ ਪੇਸ਼ਕਾਰੀ ਗਾਇਤਰੀ ਅਤੇ ਹਰਮਨਜੋਤ ਨੇ ਦਿੱਤੀ |

Facebook Comments

Trending