Connect with us

ਪੰਜਾਬੀ

ਆਤਮ ਨਿਰਭਰ ਭਾਰਤ ਅਤੇ ਮਹਿਲਾ ਸਸ਼ਕਤੀਕਰਨ ‘ਤੇ ਰਾਸ਼ਟਰੀ ਸੈਮੀਨਾਰ

Published

on

National Seminar on Self-reliant India and Women Empowerment Perspective

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ “ਆਤਮ ਨਿਰਭਰ ਭਾਰਤ ਅਤੇ ਮਹਿਲਾ ਸਸ਼ਕਤੀਕਰਨ ਦ੍ਰਿਸ਼ਟੀਕੋਣ” ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਇਸ ਸੈਮੀਨਾਰ ਵਿਚ ਵੱਖ ਵੱਖ ਰਾਜਾ ਦੇ ਖੋਜ ਪੱਤਰ ਪੇਸ਼ਕਰਤਾ ਅਤੇ ਡੈਲੀਗੇਟ ਸ਼ਾਮਲ ਹੋਏ। ਕਾਲਜ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਦੇ ਗਾਇਨ ਨਾਲ ਸ਼ੁਰੂ ਹੋਏ ਇਸ ਸੈਮੀਨਾਰ ਦੇ ਆਰੰਭ ਵਿਚ ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ ਡਾ.ਐੱਸ.ਐੱਸ.ਥਿੰਦ ਨੇ ਕਿਹਾ ਕਿ ਅਜਿਹੇ ਸੈਮੀਨਾਰ ਕਰਵਾਉਣੇ ਇਸ ਕਾਲਜ ਦੀ ਲੰਮੇਰੀ ਪਰੰਪਰਾ ਰਹੀ ਹੈ, ਜਿਸ ਵਿਚ ਇਸ ਸੈਮੀਨਾਰ ਨੇ ਵਡਮੁੱਲਾ ਵਾਧਾ ਕੀਤਾ ਹੈ।

ਇਸ ਸੈਮੀਨਾਰ ਵਿਚ ਏ.ਆਈ.ਸੀ.ਟੀ.ਈ. ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ.ਰਜਨੀਸ਼ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ ਵੀ ਦੇਸ਼ ਦਾ ਵਿਕਾਸ ਪ੍ਰਮੁੱਖ ਰੂਪ ਵਿਚ ਵਿਅਕਤੀਗਤ, ਸਮਾਜਕ, ਰਾਜ ਅਤੇ ਦੇਸ਼ ਪੱਧਰ *ਤੇ ਹੁੰਦਾ ਹੈ. ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਨਾਲ ਸਿੱਖਿਆ, ਸਿਹਤ, ਸੁਰੱਖਿਆ, ਇਨਸਾਫ਼, ਭਾਈਚਾਰਕ ਸਾਂਝ ਆਦਿ ਵਿਚ ਵਾਧਾ ਹੁੰਦਾ ਹੈ।

ਪ੍ਰਮੁੱਖ ਬੁਲਾਰੇ ਸ੍ਰੀਮਤੀ ਸੰਦੀਪ ਕੌਰ ਰਿਆਤ ਨੇ ਉੱਦਮੀ ਦੇ ਦ੍ਰਿਸ਼ਟੀਕੋਣ ਤੋਂ ਬੋਲਦਿਆਂ ਕਿਹਾ ਕਿ ਉਦਯੋਗਿਕ ਖੇਤਰ ਵਿਚ ਵਿਕਾਸ ਲਈ ਜਰੂਰੀ ਹੁੰਦਾ ਹੈ ਕਿ ਤੁਸੀਂ ਪੂਰੀ ਮਿਹਨਤ ਨਾਲ ਕੰਮ ਕਰੋ ਅਤੇ ਤੁਹਾਡੇ ਵਿਚ ਜੋਖਮ ਉਠਾਉਣ ਦੀ ਵੀ ਸਮਰੱਥਾ ਹੋਣੀ ਚਾਹੀਦੀ ਹੈ. ਜੋਖਮ ਉਠਾ ਕੇ ਹੀ ਤੁਸੀਂ ਕਿਸੇ ਉੱਚੇ ਮੁਕਾਮ ਨੂੰ ਹਾਸਲ ਕਰ ਸਕਦੇ ਹੋ. ਇਸੇ ਪ੍ਰਕਾਰ ਡਾ. ਮਨੀਸ਼ ਬਾਂਸਲ, ਡੀਨ, ਮਲੌਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਨਫਰਮੇਸ਼ਨ ਟੈਕਨਾਲੋਜੀ ਨੇ ਆਤਮ ਨਿਰਭਰ ਭਾਰਤ ਵਿਚ ਔਰਤ ਦੀ ਭੂਮਿਕਾ *ਤੇ ਚਰਚਾ ਕੀਤੀ। ਇਸ ਸੈਮੀਨਾਰ ਵਿਚ ਪੜ੍ਹੇ ਜਾਣ ਵਾਲੇ ਖੋਜ^ਪੱਤਰਾਂ ਦੀ ਸੰਪਾਦਿਤ ਪੁਸਤਕ ਵੀ ਰਿਲੀਜ਼ ਕੀਤੀ ਗਈ।

Facebook Comments

Trending