ਪਾਲੀਵੁੱਡ
ਫਿਲਮ “ਬੱਲੇ ਓ ਚਲਾਕ ਸੱਜਣਾ” ਦਾ ਮਜ਼ੇਦਾਰ ਅਤੇ ਭਾਵੁਕ ਕਰਨ ਵਾਲਾ ਟ੍ਰੇਲਰ ਹੋਇਆ ਰਿਲੀਜ਼
Published
2 years agoon

ਸਮਾਜ ਵੱਲੋਂ ਦੋ ਭਰਾਵਾਂ ਹਾਕਮ ਅਤੇ ਵਰਿਆਮ ਦੀ ਜ਼ਿੰਦਗੀ ਵਿੱਚ ਉਲਝੀ ਕਹਾਣੀ ਨੂੰ ਇਸ ਫ਼ਿਲਮ ਵਿੱਚ ਦਰਸਾਇਆ ਗਿਆ ਹੈ, ਜਿਸ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਪਰਮ ਸਿੱਧੂ, ਗੁਰੀ ਪੰਧੇਰ ਅਤੇ ਸੁੱਖੀ ਢਿੱਲੋਂ ਵੱਲੋਂ ਨਿਰਮਿਤ ਅਤੇ ਮੈਨਲੈਂਡ ਫ਼ਿਲਮਜ਼ ਅਤੇ ਮੇਨਸਾਇਟ ਪਿਕਚਰਜ਼ ਦ੍ਵਾਰਾ ਪ੍ਰਸਤੁਤ ਫ਼ਿਲਮ “ਬੱਲੇ ਓ ਚਲਾਕ ਸੱਜਣਾ” ਦਾ ਟ੍ਰੇਲਰ ਅੱਜ ਸਾਂਝਾ ਕੀਤਾ ਗਿਆ ਹੈ; ਜਿਸਦਾ ਨਿਰਦੇਸ਼ਨ ਰੌਇਲ ਸਿੰਘ ਨੇ ਕੀਤਾ ਹੈ ਅਤੇ ਇਹ 4 ਅਗਸਤ, 2023 ਨੂੰ ਰਿਲੀਜ਼ ਹੋਣ ਵਾਲੀ ਹੈ।
ਫਿਲਮ ਦੇ ਸਿਤਾਰੇ ਅਤੇ ਨਿਪੁੰਨ ਸਟਾਰ ਕਾਸਟ ਜਿਸ ਵਿੱਚ ਰਾਜ ਸਿੰਘ ਝਿੰਜਰ, ਵਿਕਰਮ ਚੌਹਾਨ, ਮੋਲੀਨਾ ਸੋਢੀ, ਹਰਸ਼ਜੋਤ ਕੌਰ, ਨਿਰਮਲ ਰਿਸ਼ੀ, ਮਹਾਬੀਰ ਭੁੱਲਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਪਰਮਿੰਦਰ ਬਰਨਾਲਾ, ਅਮਨ ਸੁਧਰ, ਗੁਰਪ੍ਰੀਤ ਤੋਤੀ, ਦਿਲਰਾਜ ਉਦੇ, ਸੁਖਵਿੰਦਰ ਰਾਜ ਅਤੇ ਹਰਮਨ ਵਿਰਕ ਸ਼ਾਮਿਲ ਹਨ। ਇਹ ਫਿਲਮ ਸਮਾਜ ਦੇ ਕੁਝ ਮਹੱਤਵਪੂਰਣ ਦ੍ਰਿਸ਼ਯਾਂ ਨੂੰ ਉਜਾਗਰ ਕਰਦੀ ਹੈ ਜੋ ਆਪਣੀਆਂ ਗਲਤ ਧਾਰਨਾਵਾਂ ਦੇ ਅਧਾਰ ‘ਤੇ ਸ਼ਰਮਨਾਕ ਨਤੀਜਿਆਂ ਤੇ ਪਹੁੰਚ ਜਾਂਦੇ ਹਨ।
ਫਿਲਮ ਦੇ ਨਿਰਦੇਸ਼ਕ ਰੌਇਲ ਸਿੰਘ ਨੇ ਕਿਹਾ, “ਮੈਨੂੰ ਫਿਲਮ ਦੇ ਨਿਰਦੇਸ਼ਕ ਵਜੋਂ ਜ਼ਿੰਮੇਵਾਰੀ ਮਿਲਣ ਅਤੇ ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਦਾ ਮੌਕਾ ਮਿਲਣ ਤੋਂ ਵੱਧ ਖੁਸ਼ੀ ਹੈ। ਇਹ ਫਿਲਮ ਬਹੁਤ ਸਾਰੀਆਂ ਭਾਵਨਾਵਾਂ ਅਤੇ ਨੇਕ ਇਰਾਦਿਆਂ ਨਾਲ ਬਣਾਈ ਗਈ ਹੈ। ਇਸ ਲਈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਵਿਲੱਖਣ ਕਹਾਣੀ ਨੂੰ ਭਰਪੂਰ ਪਿਆਰ ਦੇਣਗੇ।”
ਅਦਾਕਾਰ ਰਾਜ ਸਿੰਘ ਝਿੰਜਰ ਨੇ ਕਿਹਾ, “ਮੈਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਇਸ ਫ਼ਿਲਮ ਦੀ ਕਹਾਣੀ ਮੈਨੂੰ ਸੱਚਮੁੱਚ ਪਸੰਦ ਆਈ। ਫ਼ਿਲਮ ਦੀ ਕਹਾਣੀ ਅਸਲੀਅਤ ਦੀ ਸੰਵੇਦਨਸ਼ੀਲਤਾ ਨੂੰ ਸਮਝਦੀ ਹੈ ਅਤੇ ਸਮਾਜ ਦੀ ਸਿਰਜਣਾ ਕਰਦੀ ਹੈ।” ਅਭਿਨੇਤਰੀ ਨਿਰਮਲ ਰਿਸ਼ੀ ਨੇ ਵੀ ਕਿਹਾ, “ਪੰਜਾਬੀ ਸਿਨੇਮਾ ਨੇ ਪਿੱਛਲੇ ਕੁਜ ਸਾਲਾਂ ਵਿਚ ਬਹੁਤ ਖੂਬਸੂਰਤ ਫ਼ਿਲਮਾਂ ਦਾ ਨਿਰਮਾਣ ਕਰ ਕੇ ਇੱਕ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਜਿਸ ਵਿਚ ਇੱਕ ਨਵੀਂ ਫਿਲਮ ਬੱਲੇ ਓ ਚਲਾਕ ਸੱਜਣਾ ਵੀ ਸ਼ਾਮਿਲ ਹੋਣ ਜਾ ਰਹੀ ਹੈ।
You may like
-
ਪੰਜਾਬੀ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਦੀ ਸਟਾਰ ਕਾਸਟ ਟੀਮ ਪਹੁੰਚੀ ਖਾਲਸਾ ਕਾਲਜ
-
ਲੁਧਿਆਣਾ ਦੇ ਖਾਲਸਾ ਕਾਲਜ ‘ਚ ਪਹੁੰਚੀ ਪੰਜਾਬੀ ਫਿਲਮ ‘ਬੂਹੇ-ਬਾਰੀਆਂ’ ਦੀ ਸਟਾਰ ਕਾਸਟ
-
‘ਮਸਤਾਨੇ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ, ਤਰਸੇਮ ਜੱਸੜ ਨੇ ਕੀਤਾ ਸਾਰਿਆਂ ਦਾ ਧੰਨਵਾਦ
-
ਸਿੱਖ ਕੌਮ ਦੇ ਦ੍ਰਿੜ ਹੌਂਸਲੇ ਦੀ ਸ਼ਾਨਦਾਰ ਝਲਕ ਪੇਸ਼ ਕਰਦੀ ਹੈ ਫਿਲਮ ‘ਮਸਤਾਨੇ’, 25 ਅਗਸਤ ਨੂੰ ਹੋਵੇਗੀ ਰਿਲੀਜ਼
-
ਪੰਜਾਬੀ ਸਿਨੇਮਾ ਦੇ ਇਤਿਹਾਸ ’ਚ ਪਹਿਲੀ ਵਾਰ ‘ਮਸਤਾਨੇ’ ਫ਼ਿਲਮ ਦਾ ਟਰੇਲਰ ਸਿੱਧਾ ਸਿਨੇਮਾਘਰਾਂ ’ਚ ਹੋ ਰਿਹਾ ਰਿਲੀਜ਼
-
ਬਾਣੀ ਸੰਧੂ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਫੈਨਜ਼ ਲੁੱਕ ਦੇਖ ਬੋਲੇ- ਸੂਟ ‘ਚ ਹੀ ਸੋਹਣੀ ਲੱਗਦੀ….