ਲੁਧਿਆਣਾ : ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਦੀ ਡਾ. ਬੀ.ਆਰ. ਅੰਬੇਦਕਰ ਭਵਨ,ਲੁਧਿਆਣਾ ਵਿਖੇ ਭਰਵੀਂ ਮੀਟਿੰਗ ਹੋਈ। ਮੋਰਚਾ ਪ੍ਰਧਾਨ ਨੇਂ ਪੰਜਾਬ ਵਿਚ ਬਣੇ ਵੱਡੀ ਗਿਣਤੀ ਵਿੱਚ ਜਾਅਲੀ ਅਨੁਸੂੁਚਿਤ ਜਾਤੀ ਸਰਟੀਫਿਕੇਟਾਂ ਦੇ ਗੋਰਖਧੰਦੇ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਕਿਵੇਂ ਉੱਚ ਜਾਤੀਆਂ ਵਲੋਂ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਬਣਵਾਕੇ ਸਮੂਹ ਦਲਿਤ ਵਰਗ ਦੇ ਹੱਕਾਂ ਤੇ ਡਾਕਾ ਮਾਰਿਆ ਹੈ।
ਇਸਦਾ ਖੁਲਾਸਾ ਕਰਦੇ ਹੋਏ ਉਹਨਾਂ ਜਾਣਕਾਰੀ ਦਿੱਤੀ ਕਿ ਮੋਰਚੇ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਦਲਿਤ ਵਰਗ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਆਈ ਹੈ ਅਤੇ ਮੋਰਚੇ ਨੂੰ ਪ੍ਰਤੀ ਦਿਨ ਵੱਖ ਵੱਖ ਜਿਿਲਆਂ ਤੋਂ ਜਾਅਲੀ ਅਨੁਸੂਚਿਤ ਜਾਅਤੀ ਸਰਟੀਫਿਕੇਟਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਮੋਰਚਾ ਪ੍ਰਧਾਨ ਨੇਂ ਪੰਜਾਬ ਦੇ ਸਮੂਹ ਦਲਿਤ ਵਰਗ ਨੂੰ ਬੇਨਤੀ ਕੀਤੀ ਕਿ ਸਾਨੂੰ ਜਾਤੀ ਵਿਵਸਥਾ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਮੰਨਦੇ ਹੋਏ ਮੋਰਚੇ ਨੂੰ ਤਨ-ਮਨ ਅਤੇ ਧੰਨ ਨਾਲ ਸਹਾਇਤਾ ਕਰਨੀ ਚਾਹੀਦੀ ਹੈ।