Connect with us

ਪੰਜਾਬੀ

ਸਤਲੁਜ ਦਰਿਆ ’ਚ ਵੀ ਵਧਿਆ ਪਾਣੀ ਦਾ ਪੱਧਰ, ਜ਼ਿਲ੍ਹਾ ਪ੍ਰਸ਼ਾਸਨ ਨੇ NDRF ਤੋਂ ਮੰਗੀ ਮਦਦ

Published

on

The water level in Sutlej river also increased, the district administration sought help from NDRF

ਲੁਧਿਆਣਾ : ਭਾਰੀ ਬਾਰਿਸ਼ ਕਾਰਨ ਬੁੱਢੇ ਨਾਲੇ ਦੇ ਨਾਲ ਸਤਲੁਜ ਦਰਿਆ ’ਚ ਵੀ ਪਾਣੀ ਦਾ ਪੱਧਰ ਵਧ ਗਿਆ ਹੈ, ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕੇ ’ਚ ਪੰਚਾਇਤਾਂ ਨੂੰ ਅਲਰਟ ਕਰਨ ਤੋਂ ਇਲਾਵਾ ਪਿੰਡਾਂ ’ਚ ਮੁਨਿਆਦੀ ਕਰਵਾਈ ਜਾ ਰਹੀ ਹੈ। ਐਮਰਜੈਂਸੀ ਦੇ ਹਾਲਾਤ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਐੱਨ. ਡੀ. ਆਰ. ਐੱਫ. ਅਤੇ ਹੋਰ ਰਾਹਤ ਏਜੰਸੀਆਂ ਦੇ ਨਾਲ ਤਾਲਮੇਲ ਕੀਤਾ ਗਿਆ ਹੈ ਅਤੇ ਲੋੜ ਪੈਣ ’ਤੇ ਰਾਹਤ ਕੈਂਪ ਬਣਾਉਣ ਲਈ ਜਗ੍ਹਾ ਮਾਰਕ ਕੀਤੀ ਗਈ ਹੈ।

ਮਹਾਨਗਰ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦਾ ਕਾਰਨ ਸੀਵਰੇਜ ਸਿਸਟਮ ਅਤੇ ਰੋਡ ਜਾਲੀਆਂ ਦੀ ਸਫਾਈ ਨਾ ਹੋਣ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੁੱਢੇ ਨਾਲੇ ਦੇ ਨਾਲ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਦੀ ਸਮੱਸਿਆ ਆ ਰਹੀ ਹੈ ਕਿਉਂਕਿ ਸੜਕਾਂ, ਗਲੀਆਂ ’ਚ ਜਮ੍ਹਾ ਪਾਣੀ ਸੀਵਰੇਜ ਦੇ ਜ਼ਰੀਏ ਐੱਸ. ਟੀ. ਪੀ. ਪਲਾਂਟ ਤੱਕ ਪਹੁੰਚ ਰਿਹਾ ਹੈ। ਇਸ ਪਾਣੀ ਨੂੰ ਐੱਸ. ਟੀ. ਪੀ. ਨਾਲ ਸਾਫ ਕਰਨ ਤੋਂ ਬਾਅਦ ਬੁੱਢੇ ਨਾਲੇ ’ਚ ਛੱਡਿਆ ਜਾਂਦਾ ਹੈ।

ਪਰ ਬੁੱਢਾ ਨਾਲਾ ਖੇਤਾਂ ’ਚ ਜਮ੍ਹਾ ਮੀਂਹ ਦਾ ਪਾਣੀ ਛੱਡਣ ਕਾਰਨ ਓਵਰਫਲੋ ਚੱਲ ਰਿਹਾ ਹੈ ਅਤੇ ਅੱਗੇ ਸਤਲੁਜ ਦਰਿਆ ਦਾ ਪੱਧਰ ਵਧਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਵਰਗੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਅਧੀਨ ਨਗਰ ਨਿਗਮ ਅਤੇ ਡਰੇਨੇਜ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

Facebook Comments

Trending