Connect with us

ਇੰਡੀਆ ਨਿਊਜ਼

ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਰੋਕੀ ਗਈ ਅਮਰਨਾਥ ਯਾਤਰਾ

Published

on

Important news for devotees of Baba Barfani, Amarnath Yatra has been stopped

ਭਗਵਾਨ ਭੋਲੇਨਾਥ ਦੇ ਦਰਸ਼ਨਾਂ ਲਈ ਹੋਣ ਵਾਲੀ ਪਵਿੱਤਰ ਅਮਰਨਾਥ ਯਾਤਰਾ ਖ਼ਰਾਬ ਮੌਸਮ ਦੇ ਚਲਦੇ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਖ਼ਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਕਸ਼ਮੀਰ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਲਟਾਲ ਅਤੇ ਪਹਿਲਗਾਮ ਦੋਵਾਂ ਮਾਰਗਾਂ ‘ਤੇ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਤੀਰਥ ਯਾਤਰਾ ਨੂੰ ਅਸਥਾਈ ਰੂਪ ਨਾਲ ਰੋਕਣਾ ਪਿਆ। ਤੀਰਥ ਯਾਤਰੀਆਂ ਨੂੰ ਬਾਲਟਾਲ ਅਤੇ ਨੁਨਵਾਨ ਬੇਸ ਕੈਂਪਾਂ ‘ਚ ਰੋਕਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੌਸਮ ‘ਚ ਸੁਧਾਰ ਹੁੰਦੇ ਹੀ ਯਾਤਰੀ ਮੁਫ ਸ਼ੁਰੂ ਹੋਵੇਗੀ। ਵੀਰਵਾਰ ਨੂੰ 17,.202 ਤੀਰਥ ਯਾਤਰੀਆਂ ਨੇ ਪਵਿੱਤਰ ਗੁਫ਼ਾ ਮੰਦਰ ‘ਚ ਦਰਸ਼ਨ ਕੀਤੇ। ਜਾਣਕਾਰੀ ਮੁਤਾਬਕ, ਹੁਣ ਤਕ ਦਰਸ਼ਨ ਕਰਨ ਵਾਲੇ ਭਗਤਾਂ ਦੀ ਕੁੱਲ ਗਿਣਤੀ 84,768 ਹੋ ਗਈ ਹੈ।

Facebook Comments

Trending