Connect with us

ਖੇਤੀਬਾੜੀ

 ਖੇਤੀ ਯੂਨੀਵਰਸਿਟੀਆਂ ਦੇ ਅਜਾਇਬ ਘਰਾਂ ਬਾਰੇ ਹੋਵੇਗੀ ਅੰਤਰਰਾਸ਼ਟਰੀ ਕਾਨਫਰੰਸ 

Published

on

There will be an international conference on museums of agricultural universities

ਲੁਧਿਆਣਾ : ਪੀ.ਏ.ਯੂ. ਵਿੱਚ ਆਉਂਦੇ ਅਕਤੂਬਰ ਮਹੀਨੇ ਦੀ 16-18 ਤਰੀਕ ਤੱਕ ਇੱਕ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਜਾਏਗੀ | ਇਹ 20ਵੀਂ ਤਿੰਨ ਸਾਲਾਂ ਕਾਨਫਰੰਸ ਖੇਤੀ ਯੂਨੀਵਰਸਿਟੀਆਂ ਵਿੱਚ ਸਥਾਪਿਤ ਅਜਾਇਬ ਘਰਾਂ ਸੰਬੰਧੀ ਹੋਵੇਗੀ | ਯਾਦ ਰਹੇ ਕਿ ਪੀ.ਏ.ਯੂ. ਨੂੰ ਇਸਦੀ ਸਾਂਝੀ ਮੇਜ਼ਬਾਨੀ ਸੌਂਪੀ ਗਈ ਹੈ | ਇਸੇ ਕਾਨਫਰੰਸ ਦਾ ਇੱਕ ਪੜਾਅ ਸ਼ੂਲਿਨੀ ਯੂਨੀਵਰਸਿਟੀ, ਸੋਲਨ ਵਿੱਚ 13-15 ਅਕਤੂਬਰ, 2023 ਤੱਕ ਆਯੋਜਿਤ ਕੀਤਾ ਜਾਵੇਗਾ |

 ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਦੇ ਅਜਾਇਬ ਘਰਾਂ ਦੇ ਮਾਮਲੇ ਵਿੱਚ ਪੀ.ਏ.ਯੂ. ਕੋਲ ਅਮੀਰ ਵਿਰਾਸਤ ਦੀ ਹੋਂਦ ਹੈ ਅਤੇ ਇਸ ਕਾਨਫਰੰਸ ਦਾ ਉਦੇਸ਼ ਪੂਰੀ ਦੁਨੀਆਂ ਨੂੰ ਇਸ ਸਿਧਾਂਤ ਤੋਂ ਜਾਣੂੰ ਕਰਵਾਉਣਾ ਹੈ ਕਿ ਅਜਾਇਬ ਘਰਾਂ ਵਿੱਚ ਖੇਤੀ ਦੇ ਵਿਕਾਸ ਦੀ ਗਾਥਾ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ |

ਪੀ.ਏ.ਯੂ. ਦੇ ਮੁੱਖ ਅਜਾਇਬ ਘਰਾਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੰਜਾਬ ਦਾ ਸਮਾਜਿਕ ਇਤਿਹਾਸ ਅਤੇ ਪੇਂਡੂ ਜੀਵਨ ਦਾ ਅਜਾਇਬ ਘਰ 1974 ਵਿੱਚ ਬਣਾਇਆ ਗਿਆ ਸੀ | ਇ ਅਜਾਇਬ ਘਰ ਪੰਜਾਬ ਦੇ ਪੇਂਡੂ ਸੱਭਿਆਚਾਰ ਵਿੱਚੋਂ ਪੈਦਾ ਹੋਏ ਲੋਕ ਜੀਵਨ ਦੀ ਝਲਕ ਪੇਸ਼ ਕਰਦਾ ਹੈ | 1986 ਵਿੱਚ ਸਥਾਪਿਤ ਡਾ. ਐੱਚ ਐੱਲ ਉੱਪਲ ਅਜਾਇਬ ਘਰ ਉੱਤਰ-ਪੱਛਮੀ ਭਾਰਤ ਦੇ ਭੂਗੋਲਿਕ ਹਾਲਾਤ ਬਾਰੇ ਸਜੀਵ ਦ੍ਰਿਸ਼ ਸਿਰਜਦਾ ਹੈ |
ਡਾ. ਗੋਸਲ ਨੇ ਕਿਹਾ ਕਿ ਕੀਟ ਅਜਾਇਬ ਘਰ ਕੀੜੇ-ਮਕੌੜਿਆਂ ਦੇ ਵੱਖ-ਵੱਖ ਵਿਕਾਸ ਪੜਾਵਾਂ ਅਤੇ ਉਹਨਾਂ ਦੇ ਵਿਹਾਰ ਅਤੇ ਰੋਕਥਾਮ ਆਦਿ ਬਾਰੇ 30 ਤੋਂ ਵੱਧ ਮਾਡਲਾਂ ਦਾ ਸੰਗ੍ਰਹਿ ਹੈ | ਇਸੇ ਤਰ੍ਹਾਂ ਕੁਦਰਤੀ ਇਤਿਹਾਸ ਦਾ ਅਜਾਇਬ ਘਰ ਜੈਵਿਕ ਵਿਕਾਸ ਅਤੇ ਮਨੁੱਖ ਸੱਭਿਅਤਾ ਦੀ ਪੜਾਅਵਾਰ ਤਰੱਕੀ ਨੂੰ ਦਰਸਾਉਣ ਲਈ ਬਿਹਤਰ ਤਰੀਕਾ ਹੈ | ਸਾਇਲਜ਼ ਮਿਊਜ਼ੀਅਮ ਪੰਜਾਬ ਵਿੱਚ ਮਿੱਟੀ ਦੀਆਂ ਪਰਤਾਂ ਅਤੇ ਸਰੋਤ ਨੂੰ ਪ੍ਰਦਰਸ਼ਿਤ ਕਰਦਾ ਹੈ |

Facebook Comments

Trending