Connect with us

ਪੰਜਾਬ ਨਿਊਜ਼

ਅਨੁਪੂਰਕ ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਹੁਕਮ

Published

on

The education department has issued a new order regarding the supplementary examinations

ਲੁਧਿਆਣਾ: : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਉਣ ਵਾਲੀਆਂ ਸਾਲ 2023 ਦੀਆਂ ਅਨੁਪੂਰਕ ਪ੍ਰੀਖਿਆਵਾਂ ਲਈ ਪ੍ਰੀਖਿਆ ਫ਼ਾਰਮ ’ਤੇ ਪ੍ਰੀਖਿਆ ਫ਼ੀਸਾਂ ਭਰਨ ਸਬੰਧੀ ਸ਼ਡਿਊਲ ਵਿਚ ਵਾਧਾ ਕੀਤਾ ਗਿਆ ਹੈ।

ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ.ਆਰ.ਮਹਿਰੋਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ/ਸਤੰਬਰ 2023 ਵਿਚ ਕਰਵਾਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ (ਸਮੇਤ ਓਪਨ ਸਕੂਲ) ਦੀ ਕੰਪਾਰਟਮੈਂਟ, ਰੀ-ਅਪੀਅਰ ਵਿਸ਼ਿਆਂ ਦੀ ਅਨੁਪੂਰਕ ਪ੍ਰੀਖਿਆ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਆਨਲਾਈਨ ਪ੍ਰੀਖਿਆ ਫ਼ਾਰਮ ਅਤੇ ਪ੍ਰੀਖਿਆ ਫ਼ੀਸ ਹੁਣ 11 ਜੁਲਾਈ 2023 ਤੱਕ ਬਿਨਾਂ ਕਿਸੇ ਲੇਟ ਫ਼ੀਸ ਦੇ ਭਰੇ ਜਾ ਸਕਣਗੇ।

Facebook Comments

Trending