Connect with us

ਪੰਜਾਬੀ

ਵਧੇ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਫੋਲੋ ਕਰੋ ਇਹ ਡਾਇਟ

Published

on

Follow this diet to reduce high uric acid

ਜਦੋਂ ਮੌਸਮ ਬਦਲਦਾ ਹੈ ਤਾਂ ਜੋੜਾਂ ਜਾਂ ਹੱਡੀਆਂ ਦਾ ਦਰਦ ਆਮ ਹੁੰਦਾ ਹੈ ਪਰ ਇਹ ਯੂਰਿਕ ਐਸਿਡ ਦੇ ਵਧਣ ਕਾਰਨ ਵੀ ਹੋ ਸਕਦਾ ਹੈ। ਪਿਊਰੀਨ ਨਾਲ ਭਰਪੂਰ ਭੋਜਨ ਖਾਣ ਨਾਲ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ‘ਚੋਂ ਜ਼ਿਆਦਾਤਰ ਯੂਰਿਕ ਐਸਿਡ ਖੂਨ ‘ਚ ਘੁਲਕੇ ਕਿਡਨੀ ਤੱਕ ਜਾਂਦਾ ਹੈ ਅਤੇ ਯੂਰਿਨ ਰਾਹੀਂ ਬਾਹਰ ਨਿਕਲਦਾ ਹੈ। ਪਰ ਜੇਕਰ ਸਰੀਰ ‘ਚ ਯੂਰਿਕ ਐਸਿਡ ਬਹੁਤ ਜ਼ਿਆਦਾ ਬਣ ਜਾਂਦਾ ਹੈ ਤਾਂ ਕਿਡਨੀ ਸਾਰੇ ਯੂਰਿਕ ਐਸਿਡ ਨੂੰ ਫਿਲਟਰ ਕਰਨ ‘ਚ ਅਸਮਰੱਥ ਹੁੰਦੀ ਹੈ ਜਿਸ ਨਾਲ ਖੂਨ ‘ਚ ਯੂਰਿਕ ਐਸਿਡ ਲੈਵਲ ਵੱਧ ਜਾਂਦਾ ਹੈ।

ਯੂਰਿਕ ਐਸਿਡ ਕਿਉਂ ਵਧਦਾ ਹੈ : ਗਾਊਟ ਦੀ ਸਮੱਸਿਆ ਦਾ ਕਾਰਨ ਸਾਈਨੋਵਿਅਲ ਤਰਲ ‘ਚ ਐਮਐਸਯੂ ਕ੍ਰਿਸਟਲ ਦਾ ਵਧਣਾ ਹੈ। ਸਿਨੋਵੀਅਲ ਤਰਲ ਹੱਡੀਆਂ ਦੇ ਸਾਰੇ ਜੋੜਾਂ ‘ਚ ਇੱਕ ਲੁਬਰੀਕੈਂਟ ਵਜੋਂ ਕੰਮ ਕਰਦਾ ਹੈ। ਯੂਰਿਕ ਐਸਿਡ ਦੀ ਮਾਤਰਾ ਵਧਣ ਨਾਲ ਕਿਡਨੀ ‘ਤੇ ਵੀ ਅਸਰ ਪੈਂਦਾ ਹੈ। ਜਦੋਂ MSU ਕ੍ਰਿਸਟਲ ਹੱਡੀਆਂ ਦੇ ਜੋੜਾਂ ‘ਤੇ ਜੰਮਣ ਲੱਗਦਾ ਹੈ ਤਾਂ ਲੁਬਰੀਕੇਸ਼ਨ ਦੀ ਕਮੀ ਕਾਰਨ ਜੋੜਾਂ ਦੇ ਦਰਦ ਅਤੇ ਸੋਜ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਯੂਰਿਕ ਐਸਿਡ ਨੂੰ ਘੱਟ ਕਰਨ ਲਈ ਤੁਸੀਂ ਇਨ੍ਹਾਂ ਭੋਜਨਾਂ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

ਫਲ : ਯੂਰਿਕ ਐਸਿਡ ਵਾਲੇ ਫਲਾਂ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਫਲਾਂ ‘ਚ ਮੌਜੂਦ ਚੈਰੀ ਸੋਜ ਨੂੰ ਘੱਟ ਕਰਨ ਦੇ ਨਾਲ-ਨਾਲ ਯੂਰਿਕ ਐਸਿਡ ਲੈਵਲ ਨੂੰ ਘਟਾਉਣ ‘ਚ ਮਦਦ ਕਰਦੀ ਹੈ। ਇਹ ਗਠੀਆ ਵਰਗੀਆਂ ਸਮੱਸਿਆਵਾਂ ਦੇ ਖਤਰੇ ਨੂੰ ਵੀ ਘਟਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਸਟ੍ਰਾਬੇਰੀ, ਅੰਗੂਰ, ਸੰਤਰਾ, ਅਨਾਨਾਸ, ਨਾਸ਼ਪਾਤੀ ਅਤੇ ਕਲੀਮੈਂਟਾਈਨ ਦਾ ਸੇਵਨ ਵੀ ਕਰ ਸਕਦੇ ਹੋ। ਨਿੰਬੂ ਦੇ ਸੇਵਨ ਨਾਲ ਵੀ ਯੂਰਿਕ ਐਸਿਡ ਨੂੰ ਘੱਟ ਕੀਤਾ ਜਾ ਸਕਦਾ ਹੈ।

ਹਰੀਆਂ ਸਬਜ਼ੀਆਂ : ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫਾਇਦੇ ਹੁੰਦੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਜਦੋਂ ਯੂਰਿਕ ਐਸਿਡ ਵਧਦਾ ਹੈ ਤਾਂ ਸਿਰਫ ਘੱਟ ਯੂਰਿਕ ਐਸਿਡ ਵਾਲੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਤੁਸੀਂ ਪਾਲਕ ਅਤੇ ਐਸਪੈਰਗਸ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਫੁੱਲ ਗੋਭੀ, ਬ੍ਰੋਕਲੀ, ਗਾਜਰ, ਚੁਕੰਦਰ, ਖੀਰਾ, ਆਲੂ ਦਾ ਵੀ ਸੇਵਨ ਕਰ ਸਕਦੇ ਹੋ।

ਦੁੱਧ ਵਾਲੇ ਪਦਾਰਥ : ਡੇਅਰੀ ਪ੍ਰੋਡਕਟਸ ‘ਚ ਪਿਊਰੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਯੂਰਿਕ ਐਸਿਡ ਨੂੰ ਘੱਟ ਕਰਨ ਲਈ ਦੁੱਧ ਜਾਂ ਦੁੱਧ ਤੋਂ ਬਣੇ ਪ੍ਰੋਡਕਟਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਆਂਡੇ : ਆਂਡੇ ‘ਚ ਪਿਊਰੀਨ ਦੀ ਮਾਤਰਾ ਨਾਮੁਮਕਿਨ ਹੁੰਦੀ ਹੈ ਇਸ ਲਈ ਗਾਊਟ ਦੀ ਸਮੱਸਿਆ ‘ਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਕੀ ਨਹੀਂ ਖਾਣਾ ਚਾਹੀਦਾ ?
ਮੀਟ – ਮੱਛੀ ਜਾਂ ਹੋਰ ਸੀ-ਫ਼ੂਡ ‘ਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਦੇ ਸੇਵਨ ਤੋਂ ਬਚੋ। ਕੋਲਡ ਡਰਿੰਕਸ, ਸੋਡਾ ਅਤੇ ਫਲਾਂ ਦੇ ਜੂਸ ‘ਚ ਖੰਡ ਪਾ ਕੇ ਪੀਣ ਤੋਂ ਪਰਹੇਜ਼ ਕਰੋ। ਐਸਪਰੀਨ ਵਰਗੀਆਂ ਕੁਝ ਦਵਾਈਆਂ ਲੈਣ ਤੋਂ ਪਰਹੇਜ਼ ਕਰੋ। ਜੇ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ, ਤਾਂ ਡਾਕਟਰ ਦੀ ਸਲਾਹ ਲਓ। ਸੰਤੁਲਿਤ ਭੋਜਨ ਖਾਓ, ਇੱਕ ਵਾਰ ‘ਚ ਜ਼ਿਆਦਾ ਖਾਣ ਨਾਲ ਤੁਹਾਡਾ ਭਾਰ ਵਧੇਗਾ ਅਤੇ ਗਾਊਟ ਦੀ ਸਮੱਸਿਆ ਦਾ ਖਤਰਾ ਵੀ ਵਧ ਸਕਦਾ ਹੈ। ਸ਼ਰਾਬ, ਕਾਲੀ ਟੀ ਦਾ ਸੇਵਨ ਨਾ ਕਰੋ। ਪਾਲਕ, ਬ੍ਰੋਕਲੀ, ਚੈਰੀ, ਸਟ੍ਰਾਬੇਰੀ, ਅੰਗੂਰ, ਨਿੰਬੂ, ਅੰਡੇ ਆਦਿ ਗਠੀਆ ਨਾਲ ਲੜਨ ‘ਚ ਮਦਦ ਕਰ ਸਕਦੇ ਹਨ।

Facebook Comments

Trending