Connect with us

ਪੰਜਾਬ ਨਿਊਜ਼

ਪੰਜਾਬ ‘ਚ ਅਜੇ Active ਰਹੇਗਾ ਮਾਨਸੂਨ, ਜਾਣੋ 4 ਜੁਲਾਈ ਤੱਕ ਮੌਸਮ ਦਾ ਹਾਲ

Published

on

Monsoon will still be active in Punjab, know the weather till July 4

ਲੁਧਿਆਣਾ : ਪੰਜਾਬ ‘ਚ ਇਸ ਸਮੇਂ ਮਾਨਸੂਨ ਸਰਗਰਮ ਹੈ, ਜੋ ਕਿ ਕੁੱਝ ਦਿਨ ਹੋਰ ਐਕਟਿਵ ਰਹੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਪੱਛਮੀ ਦਬਾਅ ਦੇ ਪ੍ਰਭਾਵ ਕਾਰਨ ਇਸ ਵਾਰ ਮਾਰਚ ਮਹੀਨੇ ਤੋਂ ਲੈ ਕੇ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਉੱਤਰ ਭਾਰਤ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਸਮੇਂ-ਸਮੇਂ ’ਤੇ ਹੁੰਦੀ ਰਹੀ ਹੈ।

ਇਸ ਤੋਂ ਬਾਅਦ ਮਾਨਸੂਨ ਦੇ ਅਗੇਤੀ ਦਸਤਕ ਦੇਣ ਨਾਲ ਪੰਜਾਬ ’ਚ ਬੱਦਲਵਾਈ ਤੇ ਕਈ ਥਾਈਂ ਬਾਰਸ਼ ਹੋ ਰਹੀ ਹੈ। ਸ਼ੁੱਕਰਵਾਰ ਨੂੰ ਦੋਰਾਹਾ, ਪਟਿਆਲਾ, ਜਗਰਾਓਂ, ਸਮਾਣਾ, ਸਮਰਾਲਾ, ਰਣਜੀਤ ਸਾਗਰ ਡੈਮ, ਲੁਧਿਆਣਾ, ਨੰਗਲ, ਸਰਹਿੰਦ, ਫਤਿਹਗੜ੍ਹ ਸਾਹਿਬ ਸਮੇਤ ਕਈ ਇਲਾਕਿਆਂ ’ਚ ਬਾਰਸ਼ ਹੋਈ।

ਮੌਸਮ ਵਿਭਾਗ ਮੁਤਾਬਕ 4 ਜੂਲਾਈ ਤੱਕ ਸੂਬੇ ਦੇ ਕਈ ਹਿੱਸਿਆ ’ਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਬੀਤੇ ਦਿਨ ਤਾਪਮਾਨ ’ਚ 0.9 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਫਰੀਦਕੋਟ ਦਾ 38.9 ਡਿਗਰੀ ਸੈਲਸੀਅਸ ਰਿਹਾ।

Facebook Comments

Trending