Connect with us

ਪੰਜਾਬ ਨਿਊਜ਼

ਗੰਨੇ ਦੀ ਖੋਜ ਅਤੇ ਵਿਕਾਸ ਲਈ ਪੀ.ਏ.ਯੂ. ਅਤੇ ਸ਼ੂਗਰਫੈੱਡ ਨੇ ਕੀਤੇ ਵਿਚਾਰ-ਵਟਾਂਦਰੇ 

Published

on

PAU for research and development of sugarcane in Punjab. And the discussions done by Sugarfed
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸ਼ੂਗਰਫੈੱਡ ਦੀ ਉੱਚ ਪੱਧਰੀ ਟੀਮ ਨੇ ਪੰਜਾਬ ਵਿਚ ਗੰਨਾ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਦੌਰਾ ਕੀਤਾ| ਇਸ ਟੀਮ ਨੇ ਯੂਨੀਵਰਸਿਟੀ ਵਲੋਂ ਗੰਨਾ ਖੋਜ ਅਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ., ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਅਤੇ ਯੂਨੀਵਰਸਿਟੀ ਗੰਨਾ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ|
ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ (ਆਈ ਏ ਐੱਸ), ਪ੍ਰਬੰਧਕੀ ਨਿਰਦੇਸ਼ਕ, ਸ਼ੂਗਰਫੈੱਡ, ਪੰਜਾਬ ਦੀ ਅਗਵਾਈ ਵਾਲੀ ਇਸ ਟੀਮ ਨੇ ਯੂਨੀਵਰਸਿਟੀ ਵਲੋਂ ਗੰਨਾ ਖੋਜ ਅਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ., ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਅਤੇ ਯੂਨੀਵਰਸਿਟੀ ਗੰਨਾ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ|
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਸੰਧੂ ਨੇ ਦੱਸਿਆ ਕਿ ਸ਼ੂਗਰਫੈੱਡ ਮੌਜੂਦਾ ਸਮੇਂ ਕਾਰਜਸ਼ੀਲ ਨੌਂ ਸਹਿਕਾਰੀ ਖੰਡ ਮਿੱਲਾਂ ਦੀ ਸਰਵਉੱਚ ਸੰਸਥਾ ਹੈ, ਜੋ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ ਰੋਗ ਰਹਿਤ ਬੀਜ ਮੁਹਈਆ ਕਰਵਾਉਣਾ, ਕੀੜਿਆਂ-ਮਕੌੜਿਆਂ ਦੀ ਰੋਕਥਾਮ, ਗੰਨੇ ਦੀ ਸਮੇਂ ਸਿਰ ਖਰੀਦ ਅਤੇ ਉਸਦੇ ਭੁਗਤਾਨ ਵਿਚ ਮਦਦ ਕਰਨਾ ਆਦਿ ਪ੍ਰਦਾਨ ਕਰਦੀ ਹੈ|
ਉਨ੍ਹਾਂ ਦੱਸਿਆ ਕਿ ਲਗਭਗ 1.80 ਲੱਖ ਕਿਸਾਨ ਪਰਿਵਾਰ ਰਾਜ ਦੀਆਂ ਖੰਡ ਮਿੱਲਾਂ ਨਾਲ ਜੁੜੇ ਹੋਏ ਹਨ ਅਤੇ ਸਾਡਾ ਮੰਤਵ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ, ਪ੍ਰਤੀ ਏਕੜ ਝਾੜ ਵਿਚ ਵਾਧਾ ਕਰਨਾ ਅਤੇ ਗੰਨਾ ਖੋਜ ਅਤੇ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਹੈ| ਉਨ੍ਹਾਂ ਨੇ ਉਦਯੋਗਾਂ ਅਤੇ ਕਿਸਾਨਾਂ ਦੀ ਭਲਾਈ ਲਈ ਵੱਧ ਸੁਕਰੋਜ਼ ਮਾਤਰਾ ਅਤੇ ਵੱਧ ਝਾੜ ਦੇਣ ਵਾਲੀਆਂ ਗੰਨੇ ਦੀਆਂ ਕਿਸਮਾਂ ਵਿਕਸਿਤ ਕਰਨ ਲਈ ਆਪਣੇ ਸੁਝਾਅ ਪੇਸ਼ ਕੀਤੇ|
ਸ਼੍ਰੀ ਸੰਧੂ ਨੇ ਗੰਨੇ ਦੀ ਰਹਿੰਦ-ਖੂੰਹਦ ਤੋਂ ਤਿਆਰ ਹੋਣ ਵਾਲੀ ਈਥਾਨੋਲ ਬਾਰੇ ਵੀ ਦੱਸਿਆ, ਜਿਸ ਨਾਲ ਜੈਵਿਕ ਇੰਧਨ ਤੇ ਨਿਰਭਰਤਾ ਘਟਦੀ ਹੈ| ਇਸ ਮੌਕੇ ਗੰਨਾ ਖੋਜ ਅਤੇ ਡੱਬਾਬੰਦੀ ਨੂੰ ਹੁਲਾਰਾ ਦੇਣ ਲਈ ਆਪਣੇ ਵੱਡਮੁੱਲੇ ਵਿਚਾਰ ਸਾਂਝਿਆਂ ਕਰਦਿਆਂ ਡਾ. ਗੋਸਲ ਨੇ ਟਿਸ਼ੂ ਕਲਚਰ ਜਾਂ ਮਾਈਕ੍ਰੋਪ੍ਰੋਪੇਗੇਸ਼ਨ ਤੇ ਜ਼ੋਰ ਦਿੱਤਾ ਤਾਂ ਜੋ ਰੋਗ ਰਹਿਤ ਬੀਜਾਂ ਦਾ ਤੇਜ਼ੀ ਨਾਲ ਉਤਪਾਦਨ ਹੋ ਸਕੇ ਅਤੇ ਉੱਤਮ ਕਿਸਮਾਂ ਦੀ ਜੈਨੇਟਿਕ ਪ੍ਰਤਿਸ਼ਠਾ ਬਣੀ ਰਹੇ|

Facebook Comments

Trending