Connect with us

ਪੰਜਾਬ ਨਿਊਜ਼

ਸ਼੍ਰੋਮਣੀ ਕਮੇਟੀ ਖੁੱਦ ਕਰੇਗੀ ਗੁਰਬਾਣੀ ਪ੍ਰਸਾਰਣ, 10 ਜੁਲਾਈ ਤਕ ਕਰ ਸਕਦੀ ਹੈ ਸ਼ੁਰੂ

Published

on

Shiromani Committee will itself broadcast Gurbani, may start by July 10

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨੂੰ ਮਰਿਆਦਾ ਨਾਲ ਜੁੜੇ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ’ਤੇ ਪ੍ਰਸਾਰਣ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਪੰਜਾਬ ਵਿਧਾਨ ਸਭਾ ਵੱਲੋਂ ਮੁਫਤ ਗੁਰਬਾਣੀ ਪ੍ਰਸਾਰਣ ਦੇ ਮਤੇ ਨੂੰ ਸ਼੍ਰੋਮਣੀ ਕਮੇਟੀ ਨੇ 26 ਜੂਨ ਦੇ ਜਰਨਲ ਹਾਊਸ ’ਚ ਰੱਦ ਕਰ ਕੇ ਗੁਰਬਾਣੀ ਦੇ ਪ੍ਰਸਾਰਣ ਲਈ ਤਿਆਰੀਆਂ ਨੂੰ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਪ੍ਰਸਾਰਣ ਲਈ ਬਣਾਈ ਸਬ ਕਮੇਟੀ ਦੀ ਇਕੱਤਰਤਾ ਭਲਕੇ 30 ਜੂਨ ਨੂੰ ਹੋਵੇਗੀ।

ਸ਼੍ਰੋਮਣੀ ਕਮੇਟੀ ਆਪਣੇ ਬਣਾਏ ਈ ਪਲੇਟਫਾਰਮ ’ਤੇ 10 ਜੁਲਾਈ ਤੱਕ ਪ੍ਰਸਾਰਣ ਸ਼ੁਰੂ ਕਰ ਸਕਦੀ ਹੈ। 22 ਜੁਲਾਈ ਤੋਂ ਟੀਵੀ ਚੈਨਲ ਸ਼ੁਰੂ ਕਰਨ ਲਈ ਸ਼੍ਰੋਮਣੀ ਕਮੇਟੀ ਲਾਇਸੈਂਸ ਲੈਣ ਲਈ ਯਤਨ ਕਰ ਰਹੀ ਹੈ। ਦਰਬਾਰ ਸਾਹਿਬ ਵਿਖੇ ਲਾਈਵ ਪ੍ਰਸਾਰਣ ਕਰਨ ਲਈ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ (ਪੀਟੀਸੀ) ਦੀ ਟੀਮ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਦੀ ਸਰਾਂ ’ਚ ਦੋ ਕਮਰੇ ਪੱਕੇ ਤੌਰ ’ਤੇ ਲਏ ਸਨ।

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਵੱਲੋਂ ਪੀਟੀਸੀ ਨੂੰ ਪੱਤਰ ਕੱਢ ਕੇ ਉਪਰੋਕਤ ਸਰਾਂ ’ਚ ਪਹਿਲੀ ਜੂਨ 2013 ਤੋਂ 30 ਅਪ੍ਰੈਲ ਤੱਕ ਦਾ 500 ਰੁਪਏ ਦੇ ਹਿਸਾਬ ਨਾਲ 24 ਲੱਖ 43 ਹਜ਼ਾਰ 500 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਹੈ, ਇਸ ਪੱਤਰ ਦਾ ਇਕ ਉਤਾਰਾ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ ਹੈ।

Facebook Comments

Trending