ਲੁਧਿਆਣਾ : ਪੀ. ਏ. ਯੂ. ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈਲਫੇਅਰ ਅੇੈਸੋਸੀਏਸ਼ਨ ਦੇ ਪੈੰਨਸ਼ਨਰਜ ਨੇ ਇਸ ਗੱਲ ਤੇ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਜਾਹਰ ਕੀਤਾ ਕਿ ਸਰਕਾਰ ਪੇ ਕਮਿਸ਼ਨ ਦਾ 66 ਮਹੀਨੇ ਦਾ ਬਕਾਇਆ ਦੇਣ, ਮਹਿੰਗਾਈ ਭੱਤੇ ਦਾ ਬਕਾਇਆ,ਪੈਨਸ਼ਨਰਜ਼ ਦਾ 2.44 ਦੀ ਥਾਂ ਤੇ 2.59 ਕਰਨ ਆਦਿ ਹੱਕੀ ਮੰਗਾਂ ਮੰਨਣ ਦੀ ਬਜਾਏ ਸਾਲਾਨਾ 2400 ਰੁਪੈ ਸਾਲਾਨਾ ਜ਼ਜ਼ੀਆ ਰੂਪੀ ਟੈਕਸ ਦੇ ਰੂਪ ਵਿੱਚ ਕੱਟਣ ਦਾ ਫੈਸਲਾ ਕੀਤਾ ਹੈ।
ਅੇੈਸੋਸੀਏਸ਼ਨ ਨੇ ਇਸ ਸਬੰਧੀ ਉਪ ਕੁਲਪਤੀ ਨੂੰ ਵੀ ਪੱਤਰ ਲਿਖ ਕੇ ਇਸ ਜ਼ਜ਼ੀਆ ਟੈਕਸ ਨੂੰ ਲਾਗੂ ਨਾ ਕਰਨ ਦੀ ਮੰਗ ਕਰਨ ਦਾ ਫੈਸਲਾ ਕੀਤਾ। ਅੇੈਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਮੁਲਾਜਮ ਅਤੇ ਪੈੰਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਉਪਰੋਕਤ ਮੰਗਾ ਲਈ ਜ਼ੋਰਦਾਰ ਸਮਰਥਨ ਕਰਨ ਫਾ ਫੈਸਲਾ ਕੀਤਾ। ਇਹ ਵੀ ਫੈਸਲਾ ਹੋਇਆ ਕਿ 5 ਜੁਲਾਈ 2023 ਨੂੰ ਪੀ.ਏ ਯੂ.ਦੇ ਸਟੂਡੈਂਟ ਹੋਮ ਵਿਖੇ ਜਨਰਲ ਬਾਡੀ ਮੀਟਿੰਗ ਕਰਕੇ ਵੱਡੇ ਪੱਧਰ ਤੇ ਰੋਸ ਕਰਨ ਅਤੇ ਪਹਿਲੀ ਜੁਲਾਈ ਨੂੰ ਸਾਂਝੇ ਫਰੰਟ ਦੀ ਮੀਟਿੰਗ ਵਿੱਚ ਵੀ ਹੁੰਮ ਹੁਮਾ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ।