Connect with us

ਇੰਡੀਆ ਨਿਊਜ਼

ਹੁਣ ਬੱਚੇ ਤੇ ਬਜ਼ੁਰਗ ਵੀ ਕਰ ਸਕਣਗੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਪਾਬੰਦੀਆਂ ਹਟਾਈਆਂ

Published

on

Now even children and elderly will be able to visit Sri Hemkunt Sahib, restrictions have been removed

ਲੁਧਿਆਣਾ : ਸ੍ਰੀ ਹੇਮਕੁੰਟ ਸਾਹਿਬ ਮਾਰਗ ’ਤੇ ਬਰਫ਼ ਘੱਟ ਹੋਣ ਤੋਂ ਬਾਅਦ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਮੱਥਾ ਟੇਕਣ ਸ੍ਰੀ ਹੇਮਕੁੰਟ ਸਾਹਿਬ ਜਾ ਸਕਦੇ ਹਨ। ਤੀਰਥ ਯਾਤਰੀਆਂ ਦੀ ਸੀਮਤ ਗਿਣਤੀ ਦੀ ਵਿਵਸਥਾ ਵੀ ਖ਼ਤਮ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਡੰਡੀ-ਕੰਡੀ ਸੇਵਾ ਵੀ ਸ੍ਰੀ ਹੇਮਕੁੰਟ ਸਾਹਿਬ ਤਕ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਲਈ ਅਟਲਾਕੋਟੀ ’ਚ ਖੱਡ ਦੇ ਕੰਢੇ ਰੇਲਿੰਗ ਲਗਾ ਦਿੱਤੀ ਹੈ। ਹਾਲਾਂਕਿ, ਘੋੜੇ-ਖੱਚਰ ਹਾਲੇ ਵੀ ਅਟਲਾਕੋਟੀ ਤਕ ਹੀ ਜਾ ਰਹੇ ਹਨ। ਇਸ ਤੋਂ ਬਾਅਦ ਧਾਮ ਤਕ ਤਿੰਨ ਕਿਲੋਮੀਟਰ ਦਾ ਸਫਰ ਯਾਤਰੀਆਂ ਨੂੰ ਪੈਦਲ ਤੈਅ ਕਰਨਾ ਪੈ ਰਿਹਾ ਹੈ।

ਸ੍ਰੀ ਹੇਮਕੁੰਟ ਸਾਹਿਬ ’ਚ ਹੁਣ ਚਾਰ ਫੁੱਟ ਬਰਫ਼ ਹੀ ਰਹਿ ਗਈ ਹੈ। ਇਸ ਨਾਲ ਗੁਰਦੁਆਰੇ ਦੇ ਦਰਵਾਜ਼ੇ ਵੀ ਦੂਰੋਂ ਦਿਸਣ ਲੱਗੇ ਹਨ। ਉਥੇ ਸਰੋਵਰ ਦੇ ਇਕ ਤਿਹਾਈ ਖੇਤਰ ’ਚ ਵੀ ਬਰਫ਼ ਪਿਘਲ ਚੁੱਕੀ ਹੈ।

Facebook Comments

Advertisement

Trending