Connect with us

ਪੰਜਾਬ ਨਿਊਜ਼

ਭਾਖੜਾ ਤੋਂ ਛੱਡਿਆ 26480 ਕਿਊਸਿਕ ਵਾਧੂ ਪਾਣੀ, ਆਸ-ਪਾਸ ਰਹਿਣ ਵਾਲਿਆਂ ਨੂੰ ਕੀਤਾ ਅਲਰਟ

Published

on

26480 cusecs of excess water released from Bhakra dam, alert to nearby residents

ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਆਪਣੇ ਹਿੱਸੇਦਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੇ ਚੰਡੀਗੜ੍ਹ ਲਈ ਭਾਖੜਾ ਬੰਨ੍ਹ ਤੋਂ 26840 ਕਿਊਸਿਕ ਵਾਧੂ ਪਾਣੀ ਛੱਡ ਦਿੱਤਾ ਹੈ। ਆਸ-ਪਾਸ ਰਹਿਣ ਵਾਲਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। BBMB ਦੇ ਉਕਤ ਫੈਸਲੇ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਸਣੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਇਸ ਸਮੇਂ ਪਾਣੀ ਦੀ ਲੋੜ ਹੈ ਤੇ ਬੀਬੀਐੱਮਬੀ ਦੇ ਵਾਧੂ ਪਾਣੀ ਦੇਣ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ।

ਜ਼ਿਕਰਯੋਗ ਹੈ ਕਿ ਪਹਾੜੀ ਖੇਤਰਾਂ ਵਿਚ ਇਸ ਸਾਲ ਲਗਾਤਾਰ ਮੀਂਹ ਕਾਰਨ ਬੀਬੀਐੱਮਬੀ ਅਧੀਨ ਭਾਖੜਾ ਸਣੇ ਜ਼ਿਆਦਾਤਰ ਬੰਨ੍ਹ ਭਰੇ ਪਏ ਹਨ ਜਿਸ ਦੇ ਮੱਦੇਨਜ਼ਰ ਬੋਰਡ ਨੇ ਇਹ ਕਦਮ ਚੁੱਕਿਆ ਹੈ। ਭਾਖੜਾ ਤੋਂ ਛੱਡੇ ਗਏ ਵਾਧੂ ਪਾਣੀ ਵਿਚੋਂ ਜ਼ਿਆਦਾ ਹਿੱਸਾ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਕਿਉਂਕਿ ਪੰਜਾਬ ਬੀਬੀਐੱਮਬੀ ਵਿਚ ਆਪਣੇ 51 ਫੀਸਦੀ ਹਿੱਸੇ ਦਾ ਪੂਰਾ ਇਸਤੇਮਾਲ ਨਹੀਂ ਕਰ ਰਿਹਾ ਤੇ ਮੌਜੂਦਾ ਵਾਧੂ ਪਾਣੀ ਵੀ ਹਰਿਆਣਾ ਤੇ ਰਾਜਸਥਾਨ ਚਲਾ ਜਾਣਾ ਤੈਅ ਹੈ।

Facebook Comments

Trending