Connect with us

ਪੰਜਾਬੀ

ਲੁਧਿਆਣਾ ਦੇ ਆਰ.ਟੀ.ਏ ਨੇ ਚੈਕਿੰਗ ਦੌਰਾਨ 10 ਗੱਡੀਆਂ ਕੀਤੀਆਂ ਬੰਦ ਤੇ 4 ਦੇ ਕੀਤੇ ਚਲਾਨ

Published

on

RTA of Ludhiana stopped 10 vehicles during checking and challaned 4

ਲੁਧਿਆਣਾ : ਸਕੱਤਰ ਆਰ.ਟੀ.ਏ, ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ ਤੋਂ ਭੂੰਦੜੀ ਹੁੰਦੇ ਹੋਏ ਸਿਧਵਾਂ ਬੇਟ ਤੋਂ ਜਗਰਾਉਂ ਤੋਂ ਲੈ ਕੇ ਮੁਲਾਂਪੁਰ ਦੀਆਂ ਸੜਕਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 04 ਟਰੱਕ ਧਾਰਾ 207 ਅੰਦਰ ਬੰਦ ਕੀਤੇ ਗਏ ਅਤੇ 01 ਟਰੱਕ ਦਾ ਚਲਾਨ ਜੋ ਕਿ ਬਿਨਾਂ ਦਸਤਾਵੇਜਾਂ ਅਤੇ ਓਵਰਲੋਡ ਹੋਣ ਕਰਕੇ ਕੀਤਾ ਗਿਆ। 01  ਟਿੱਪਰ ਓਵਰਲੋਡ ਹੋਣ ਕਰਕੇ ਬੰਦ ਕੀਤਾ ਗਿਆ।

ਕੈਂਟਰ ਜੋ ਕਿ ਓਵਰਹਾਈਟ ਅਤੇ ਬਿਨਾਂ ਦਸਤਾਵੇਜ਼ਾਂ ਦੇ ਪਾਏ ਗਏ 02 ਨੂੰ ਧਾਰਾ 207 ਅੰਦਰ ਬੰਦ ਕੀਤਾ ਅਤੇ 01 ਦਾ ਚਲਾਨ ਕੀਤਾ ਗਿਆ,03 ਟਰੈਕਟਰ ਟਰਾਲੀ ਕਮਰਸ਼ੀਅਲ ਵਰਤੋਂ ਹੋਣ ਕਰਕੇ ਬੰਦ ਕੀਤੇ ਗਏ।01 ਬਲੈਰੋ ਪਿੱਕ ਅੱਪ ਓਵਰਹਾਈਟ ਹੋਣ ਕਰਕੇ ਚਲਾਨ ਕੀਤਾ ਗਿਆ, 01 ਟੂਰਿਸਟ ਬੱਸ ਜਿਸ ਦਾ ਪ੍ਰੈਸ਼ਰ ਹਾਰਨ ਅਤੇ ਕਾਟਨ ਪਰਦੇ ਕਰਕੇ ਚਲਾਨ ਕੀਤਾ ਗਿਆ ।

ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲਘਣਾ ਨਾ ਕੀਤੀ ਜਾਵੇ ,ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰਅਪਡੇਟ ਕਰਵਾਉਣ ।

Facebook Comments

Trending