ਪੰਜਾਬੀ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਮਨਾਇਆ ਵਿਸ਼ਵ ਯੋਗਾ ਦਿਵਸ Published 1 year ago on June 23, 2023 By Shukdev Singh Share Tweet ਲੁਧਿਆਣਾ : ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਵਿਸ਼ਵ ਦਿਵਸ ਯੋਗ ਮਨਾਉਣ ਲਈ ਵਿਸ਼ੇਸ਼ ਸਮਾਗਮ ਕੀਤੇ | ਇਸ ਸੰਬੰਧੀ ਇੱਕ ਸਮਾਗਮ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਟਾਫ ਮੈਂਬਰਾਂ ਅਤੇ ਕਿਸਾਨ ਕਲੱਬ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਇੱਕ ਰੋਜਾ ਯੋਗ ਸਾਧਨਾ ਕੈਂਪ ਦੇ ਰੂਪ ਵਿੱਚ ਕਰਵਾਇਆ ਗਿਆ| ਇਸ ਕੈਂਪ ਵਿੱਚ ਕਿਸਾਨ ਕਲੱਬ ਦੇ ਮੈਂਬਰਾਂ ਤੋਂ ਇਲਾਵਾ 40 ਦੇ ਕਰੀਬ ਲੋਕ ਸ਼ਾਮਿਲ ਹੋਏ | ਇਸ ਦਿਹਾੜੇ ਤੇ ਇੱਕ ਵਿਸ਼ੇਸ਼ ਸਮਾਗਮ ਤਹਿਤ ਹੋਸਟਲ ਨੰਬਰ 6 ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਯੋਗਾ ਦਿਵਸ ਬੜੇ ਜੋਸ ਅਤੇ ਉਤਸਾਹ ਨਾਲ ਮਨਾਇਆ ਗਿਆ| ਸਿਖਲਾਈ ਸੈਸਨ ਆਰਟ ਆਫ ਲਿਵਿੰਗ ਦੇ ਦੋ ਕਾਰਕੁਨਾਂ ਕੁਮਾਰੀ ਤਮਨ ਅਤੇ ਡਾ. ਸੁਕ੍ਰਿਤੀ ਕਟਾਰੀਆ ਦੁਆਰਾ ਸੰਚਾਲਿਤ ਕੀਤਾ ਗਿਆ ਸੀ| ਵਿਦਿਆਰਥੀਆਂ ਨੇ ਨਾ ਸਿਰਫ ਵੱਖ-ਵੱਖ ਯੋਗਾ ਆਸਣ ਕੀਤੇ ਸਗੋਂ ਹਰੇਕ ਦੇ ਲਾਭਾਂ ਬਾਰੇ ਵੀ ਚਾਨਣਾ ਪਾਇਆ| ਇੱਕ ਵਿਸ਼ੇਸ਼ ਸਮਾਗਮ ਬਾਇਓਤਕਨਾਲੋਜੀ ਵਿਭਾਗ ਵੱਲੋਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਦੇ ਮਹੱਤਵ ਸੰਬੰਧੀ ਕਰਵਾਇਆ ਗਿਆ | ਬਾਇਓਤਕਾਨਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਸੁਚੇਤਾ ਸ਼ਰਮਾ ਨੇ ਯੋਗਾ ਦੇ ਮਹੱਤਵ ਬਾਰੇ ਗੱਲਬਾਤ ਕੀਤੀ | ਡਾ. ਰਿਮਲਜੀਤ ਕੌਰ ਨੇ ਯੋਗਾ ਦੇ ਆਰੰਭ ਅਤੇ ਇਤਿਹਾਸ ਸੰਬੰਧੀ ਚਾਨਣਾ ਪਾਇਆ | Facebook Comments Related Topics:celebration yoga divasLudhianaPAU.yog excercise Up Next ਇਨੋਵਾ ਕਾਰ ‘ਤੇ ਵਿਧਾਇਕ ਦਾ ਸਟਿੱਕਰ ਲਗਾਉਣ ਵਾਲਾ ਕਬਾੜੀਆ ਗ੍ਰਿ.ਫ਼.ਤਾ.ਰ Don't Miss ਮੱਧ ਪ੍ਰਦੇਸ਼ ਦੀਆਂ 9 ਲੜਕੀਆਂ ਵਿੱਚੋਂ 7 ਲੜਕੀਆਂ ਨੂੰ ਹਸਪਤਾਲ ਵੱਲੋਂ ਛੁੱਟੀ Advertisement You may like ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ Trending