Connect with us

ਅਪਰਾਧ

CMS ਕੰਪਨੀ ਦਾ ਦਾਅਵਾ-‘ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ, 1.35 ਕਰੋੜ ਰੁਪਏ ਬਣਿਆ ਰਹੱਸ

Published

on

CMS company's claim - 'The full money has not been recovered yet, Rs 1.35 crore has become a mystery ​

ਲੁਧਿਆਣਾ : ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਮਾਮਲੇ ਵਿਚ ਪੁਲਿਸ ਨੇ 7.14 ਕਰੋੜ ਰੁਪਏ ਬਰਾਮਦ ਕੀਤੇ ਹਨ। ਹੁਣ ਬਚੇ 1.35 ਕਰੋੜ ਕਿਥੇ ਹਨ, ਇਹ ਰਹੱਸ ਬਣਿਆ ਹੋਇਆ ਹੈ। ਮਾਮਲੇ ਵਿਚ ਗਠਿਤ ਸਿਟ ਸੀਐੱਮਐੱਸ ਕੰਪਨੀ ਦੇ ਅਧਿਕਾਰੀਆਂ ਤੋਂ ਕੁਲ ਰਕਮ 8.49 ਕਰੋੜ ਦਾ ਹਿਸਾਬ ਪੁੱਛ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ ਹਨ।

ਪੁਲਿਸ ਨੂੰ ਸ਼ੱਕ ਹੈ ਕਿ ਲੁੱਟੇ ਗਏ ਪੈਸੇ 8.49 ਕਰੋੜ ਰੁਪਏ ਤੋਂ ਘੱਟ ਹੈ। ਇਸ ਨੂੰ ਲੈ ਕੇ ਬੀਤੇ ਕੱਲ੍ਹ ਸਿਟ ਨੇ ਸੀਐੱਮਐੱਸ ਕੈਸ਼ ਕੰਪਨੀ ਦੇ ਅਧਿਕਾਰੀਆਂ ਤੋਂ ਲਗਭਗ ਢਾਈ ਘੰਟੇ ਪੁੱਛਗਿਛ ਕੀਤੀ। ਪੁੱਛਗਿਛ ਵਿਚ ਸੀਐੱਮਸੀ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਆਪਣੇ ਬਿਆਨ ‘ਤੇ ਕਾਇਮ ਹਨ ਕਿ ਉਨ੍ਹਾਂ ਦੇ ਦਫਤਰ ਤੋਂ 8.49 ਕਰੋੜ ਲੁੱਟੇ ਗਏ ਸਨ। ਉਨ੍ਹਾਂ ਨੇ ਇਸ ਸਬੰਧੀ ਇਕ ਲਿਖਤ ਬਿਆਨ ਵੀ ਦਿੱਤਾ ਸੀ।

ਹਾਲਾਂਕਿ ਪੁਲਿਸ ਵੱਲੋਂ ਲੁਟੇਰਿਆਂ ਤੋਂ ਕੀਤੀ ਗਈ ਪੁੱਛਗਿਛ ਤੋਂ ਪਤਾ ਲੱਗਾ ਕਿ 8.49 ਕਰੋੜ ਰੁਪਏ ਲੁੱਟੀ ਗਈ ਰਕਮ ਨਹੀਂ ਹੈ ਸਗੋਂ 7.20 ਕਰੋੜ ਰੁਪਏ ਤੋਂ 7.30 ਕਰੋੜ ਰੁਪਏ ਦੇ ਵਿਚ ਹੈ। ਪੁਲਿਸ ਨੇ 7.14 ਕਰੋੜ ਰੁਪਏ ਪਹਿਲਾਂ ਹੀ ਬਰਾਮਦ ਕਰ ਲਏ ਸਨ। ਖਦਸ਼ਾ ਹੈ ਕਿ ਬਾਕੀ ਦੇ ਲਗਭਗ 15 ਲੱਖ ਰੁਪਏ ਮੁਲਜ਼ਮਾਂ ਨੇ ਭੱਜਣ ਦੌਰਾਨ ਖਰਚ ਕੀਤੇ ਹੋਣਗੇ। ਅਜਿਹੇ ਵਿਚ ਕੰਪਨੀ ਦਾ ਬਿਆਨ ਜਾਂਚ ਦੇ ਦਾਇਰੇ ਵਿਚ ਹੈ। ਪੁਲਿਸ ਮੁਤਾਬਕ ਲੁੱਟੀ ਹੋਈ ਨਕਦੀ ਦੇ ਰਾਜ ਤੋਂ ਸਿਟ ਪਰਦਾ ਚੁੱਕੇਗੀ।

Facebook Comments

Trending