Connect with us

ਪੰਜਾਬ ਨਿਊਜ਼

ਸਿਵਲ ਸਰਜਨਾਂ ਨੂੰ ਪੀਣ ਵਾਲੇ ਪਾਣੀ ਦੀ ਜਾਂਚ ਦੇ ਦਿੱਤੇ ਨਿਰਦੇਸ਼

Published

on

Instructions given to civil surgeons for testing of drinking water

ਲੁਧਿਆਣਾ : ਸੂਬੇ ਦੇ ਪ੍ਰਮੁੱਖ ਸਕੱਤਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਰੇ ਜ਼ਿਲਿਆਂ ’ਚ ਰੁਟੀਨ ਪਾਣੀ ਦੇ ਸੈਂਪਲ ਨਿਯਮਾਂ ਨਾਲ ਜਾਂਚ ਲਈ ਭੇਜਣ ਨੂੰ ਕਿਹਾ ਹੈ। ਸੂਬੇ ਦੇ ਬੈਕਟੀਰੀਆਲਾਜਿਸਟ ਮੁਤਾਬਕ ਪੀਣ ਵਾਲੇ ਪਾਣੀ ਦੇ ਸੈਂਪਲ ਬਹੁਤ ਘੱਟ ਜਾਂਚ ਲਈ ਉਨ੍ਹਾਂ ਕੋਲ ਆਉਂਦੇ ਹਨ, ਜਦੋਂਕਿ ਲੋਕਾਂ ਦੇ ਹਿੱਤ ਲਈ ਪਾਣੀ ਦੀ ਨਿਯਮ ਨਾਲ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਕਿਹਾ ਕਿ ਤੁਰੰਤ ਪਾਣੀ ਦੀ ਜਾਂਚ ਲਈ ਸੈਂਪਲ ਲੈਬ ’ਚ ਭੇਜੇ ਜਾਣ।

ਸਿਹਤ ਅਧਿਕਾਰੀ ਪਾਣੀ ਦੀ ਜਾਂਚ ਲਈ ਧਾਰਮਿਕ ਥਾਵਾਂ ਜਿਵੇਂ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਬੱਸ ਅੱਡਾ, ਰੇਲਵੇ ਸਟੇਸ਼ਨ ਤੋਂ ਇਲਾਵਾ ਆਇਸ ਫੈਕਟਰੀਆਂ, ਸੋਡਾ ਵਾਟਰ ਫੈਕਟਰੀਆਂ, ਢਾਬੇ ਆਦਿ ਤੋਂ ਪਾਣੀ ਦੇ ਸੈਂਪਲ ਜਾਂਚ ਲਈ ਜਾਣੇ ਚਾਹੀਦੇ ਹਨ। ਪੀਣ ਦੇ ਪਾਣੀ ਦੇ ਵੱਧ ਤੋਂ ਵੱਧ ਸੈਂਪਲ ਲੈਣ ਦੇ ਨਿਰਦੇਸ਼ ਸਬੰਧਤ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਜਾਣ ਤਾਂ ਕਿ ਸਮੇਂ ਸਿਰ ਗੰਦਾ ਪਾਣੀ ਪੀਣ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।

ਸਿਹਤ ਅਧਿਕਾਰੀਆਂ ਮੁਤਾਬਕ ਪੀਣ ਵਾਲੇ ਪਾਣੀ ਦੀ ਸੈਂਪਲਿੰਗ ’ਚ ਸਿੱਖਿਆ ਸੰਸਥਾਵਾਂ ’ਤੇ ਖਾਸ ਫੋਕਸ ਹੋਵੇਗਾ, ਜਿਸ ’ਚ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ, ਇੰਸਟੀਚਿਊਸ਼ਨ, ਸਰਕਾਰੀ ਕਾਲਜ, ਇੰਜੀਨੀਅਰਿੰਗ ਕਾਲਜ ਆਦਿ ਤੋਂ ਵੀ ਨਿਯਮ ਨਾਲ ਪਾਣੀ ਦੇ ਸੈਂਪਲ ਜਾਂਚ ਲਈ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮੁਹੱਲਾ ਕਾਲੋਨੀਆਂ ਆਬਾਦੀ ਵਾਲੇ ਇਲਾਕਿਆਂ ਜਿੱਥੇ ਬੀਮਾਰੀ ਫੈਲਣ ਦਾ ਸ਼ੱਕ ਹੋਵੇ, ਉੱਥੋਂ ਵੀ ਪਾਣੀ ਦੇ ਸੈਂਪਲ ਤੁਰੰਤ ਜਾਂਚ ਲਈ ਭੇਜੇ ਜਾਣ।

Facebook Comments

Trending