Connect with us

ਅਪਰਾਧ

ਕਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱ/ਗੀ, ਪਰਚਾ ਦਰਜ

Published

on

Fraud of lakhs by pretending to send it to Canada, registered

ਲੁਧਿਆਣਾ : ਨੌਜਵਾਨ ਨੂੰ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਏਜੰਟ ਨੇ ਉਸ ਨੂੰ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਉਕਤ ਮਾਮਲੇ ਵਿੱਚ ਥਾਣਾ ਹੈਬੋਵਾਲ ਪੁਲਿਸ ਨੇ ਠੱਗੀ ਦਾ ਸ਼ਿਕਾਰ ਹੋਏ ਸਿਵਲ ਸਿਟੀ ਵਾਸੀ ਸੁਖਦੇਵ ਖੰਨਾ ਦੇ ਬਿਆਨ ਉੱਪਰ ਅਸ਼ੋਕ ਇੰਕਲੇਵ ਫਰੀਦਾਬਾਦ ਹਰਿਆਣਾ ਵਾਸੀ ਰਾਜਬੀਰ ਅਰੋੜਾ ਉਰਫ ਰਾਹੁਲ, ਸ਼ਵੀਨਾ ਅਰੋੜਾ ਅਤੇ ਵਿਜੈ ਅਰੋੜਾ ਖ਼ਿਲਾਫ਼ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਪਰਚਾ ਦਰਜ ਕਰ ਦਿੱਤਾ ਹੈ।

ਠੱਗੀ ਦਾ ਸ਼ਿਕਾਰ ਹੋਏ ਸੁਖਦੇਵ ਖੰਨਾ ਮੁਤਾਬਕ ਮੁਲਜਮਾਂ ਨੇ ਉਸਨੂੰ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਵੱਖ ਵੱਖ ਤਰੀਕਾਂ ਨੂੰ ਉਸ ਕੋਲੋਂ ਸੱਤ ਲੱਖ ਰੁਪਏ ਹੜੱਪ ਲਏ। ਪੈਸਾ ਵਸੂਲ ਕੇ ਮੁੱਦਈ ਨੂੰ ਦਿੱਤੇ ਸਮੇਂ ਦੌਰਾਨ ਉਸਦਾ ਕਨੇਡਾ ਦਾ ਵੀਜ਼ਾ ਨਾ ਲੱਗਾ ਤਾਂ ਉਨ੍ਹਾਂ ਮੁਲਜਮਾਂ ਨਾਲ ਕਈ ਵਾਰ ਸੰਪਰਕ ਕੀਤਾ। ਮੁਲਜ਼ਮਾਂ ਨਾਲ ਪੈਸੇ ਲਈ ਤਕਾਜ਼ਾ ਕਰਨ ਦੇ ਬਾਵਜੂਦ ਮੁਲਜ਼ਮ ਨਾ ਤਾਂ ਉਸਦਾ ਵੀਜ਼ਾ ਲਗਵਾ ਰਿਹੈ ਅਤੇ ਨਾ ਹੀ ਉਸ ਦੀ ਦਿੱਤੀ ਹੋਈ ਰਕਮ ਮੋੜ ਰਿਹਾ ਹੈ।

Facebook Comments

Trending